ਹੱਥ ਲਿਖਤ ਨੰਬਰ 265 ਨਾਂ : ਗੁਰਬਾਣੀ-ਸੰਗ੍ਰਿਹ।ਲੇਖਕ : ਗੁਰੂ ਨਾਨਕ ਜੀ ਆਦਿ।ਪੱਤਰੇ: 450ਵੇਰਵਾ : ਕਾਗ਼ਜ਼ ਦੇਸੀ ਲਿਖਤ ਸਾਫ਼ ਸਾਧਾਰਣ ਕੇ ਕਈ ਥਾਂਵੀਂ ਅਸ਼ੁੱਧ, ਜਿਸ ਕਰ ਕੇ ਗ਼ਲਤੀਆਂ ਹਾਸ਼ੀਏ ਉਤੇ ਸੋਧੀਆਂ ਹੋਈਆਂ ਹਨ; ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਸਿਰਲੇਖ,ਰਹਾਉ ਤੇ ਸ਼ਬਦਾਂ ਦੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਜਿਲਦ ਟੁੱਟਣ ਕਰ ਕੇ ਕਈ ਪੱਤਰੇ ਕੁਝ ਫਟੇ ਹੋਏ ਪਰ ਇਸ ਕਮੀ ਦੇ ਬਾਵਜੂਦ ਵੀ ਪੁਸਤਕ ਅੱਛੀ ਹਾਲਤ ਵਿਚ ਹੈ।ਸਮਾਂ : ਪੁਸਤਕ ਸਵਾ ਸੌ ਸਾਲ ਤੋਂ ਵੱਧ ਪੁਰਾਣੀ ਜਾਪਦੀ ਹੈ।ਲਿਖਾਰੀ : ਨਾਮਾਲੂਮ।(ੳ) ਗੁਰਬਾਣੀਆਰੰਭ : (ਇੱਕ ਪੱਤਰੇ ਦਾ ਤੱਤਕਰਾ ਛੱਡ ਕੇ) ੴ ਸਤਿਗੁਰ ਪ੍ਰਸਾਦਿ॥ ੧॥ ਰਾਗੁ ਸਿਰੀ ਰਾਗ ਮਹਲਾ ੧ ਘਰੁ ੧ ਚਉਪਦੇ। ਮੋਤੀ ਤ ਮੰਦਰ ਊਸਰਹਿ ਰਤਨੀ ਤੇ ਹੋਇ ਜੜਾੳ।....... (ਪੱਤਰਾ ੧)ਅੰਤ: ਆਵਣ ਜਾਣਾ ਹੁਕਮੁ ਸਭੁ ਨਿਹਚਲ ਤੁਧ ਥੇਹੁ। ਨਾਨਕ ਮੰਗੈ ਦਾਨੁ ਕਰਿ ਕ੍ਰਿਪਾ ਨਾਮ ਦੇਹੁ॥੨੦॥੮॥ (ਪੱਤਰਾ ੪੪੯) ਇਸ ਤੋਂ ਅੱਗੇ ਇਸੇ ਪੱਤਰੇ ਉਪਰ-“ਪ੍ਰਿਥਮੇ ਚੰਡੀ ਆਦਿ ਕੁਆਰੀ। ਚੰਡੀ ਸਿਮਰਿ ਗਤਿ ਹੋਇ ਹਮਾਰੀ" । ਲਿਖ ਕੇ ਦੁਰਗਾ ਦੀ ਉਸਤਤਿ ਕੀਤੀ ਹੈ ਜੋ ਅਗਲੇ ਪੱਤਰੇ ਗੁੰਮ ਹੋਣ ਕਰ ਕੇ ਅਧੂਰੀ ਰਹਿ ਗਈ ਹੈ ਤੇ ਫੇਰ ਪੱਤਰਾ ੪੬੮ ਪਰ 'ਓਅਕਾਰ ਜੀ ਕੀ ਰਛਿਆ" ਪਾਠ ਹੈ।ਇਸ ਪੁਸਤਕ ਵਿਚ ਸ੍ਰੀ ਰਾਗ, ਗਉੜੀ, ਮਾਝ, ਆਸਾ, ਗੂਜਰੀ, ਵਡਹੰਸ, ਦੇਵ ਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਜੈਜਵੰਤੀ, ਗੋਂਡ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ ਦੇ ਚੋਣਵੇਂ ਸ਼ਬਦਾਂ ਤੋਂ ਬਿਨਾਂ ਜਾਪੁ, ਬਚਿਤ੍ਰ ਨਾਟਕ, ਜਨਮ ਸਾਖੀ ਪਾਤਸ਼ਾਹੀ ੧੦, ਚੰਡੀ ਚਰਿਤ, ਅਕਾਲ ਉਸਤਤਿ (ਪਾਤਸ਼ਾਹੀ ੧੦), ਗਿਆਨ ਤਿਲਕ ਰਾਮਾਨੰਦ ਕਬੀਰ ਕਾ ਰਾਮ ਰਛਿਆ ਰਾਮਾਨੰਦ ਜੀ ਕੀ, ਗਿਆਨ ਪ੍ਰਬੋਧ ਪਾਤਸ਼ਾਹੀ ੧੦, ਵੈਦਕ ਦੇ ਨੁਸਖੇ ਕਥਾ ਸਤਿਜੁਗ ਕੀ, ਵਾਰ ਆਸਾ ਮ.੧, ਵਾਰ ਮਾਝ, ਵਾਰ ਸਾਰੰਗ, ਵਾਰ ਸੋਰਠਿ ਕੀ, ਵਾਰ ਗਉਡੀ ਕੀ, ਵਾਰ ਰਾਮਕਲੀ ਦੀ, ਵਾਰ ਗੂਜਰੀ ਦੀ (ਬਰੀਰ ਧੁਨਾਂ ਤੋਂ) ਹੈ। ਵਾਰ ਜੈਤਸਰੀ ਦੀ ਸ਼ਾਮਲ ਹਨ। ਇਸ ਤੋਂ ਬਿਨਾਂ ਰਾਗ ਮਲਾਰ ਦੀ ਵਾਰ ਮਹਲਾ ੭ (ਕਾਇਆ ਗਹਿ ਵਿਚ ਪੰਚ ਦੂਤ,,,,,,,...), ਰਾਗ ਬਿਲਾਵਲ ਤੇ ਧਨਾਸਰੀ (ਕਵਿ ਈਸਨ ਦੀਆਂ) ਜਕੜੀਆਂ ਪੱਤਰਾ ੨੧੮ ਤੋਂ ੨੩੧ ਤਕ ਦਰਜ ਹਨ। ਇਨ੍ਹਾਂ ਵਿਚੋਂ ਮਹਲਾ ੭ ਦੀ ਬਾਣੀ ਸੋਢੀ ਮਿਹਰਬਾਨ ਦੀ ਆਪਣੀ ਕ੍ਰਿਤਿ ਹੈ ਜੋ ਪ੍ਰਿਥੀ ਚੰਦ ਦਾ ਪੁੜ ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਭਤੀਜਾ ਸੀ।(ਅ) ਗਿਆਨ ਤਿਲਕਲੇਖਕ : ਸ੍ਵਾਮੀ ਰਾਮਾਨੰਦ।ਵੇਰਵਾ : ਪੱਤਰੇ ੩੫੭ ਤੋਂ ੩੬੦ ਤਕ (੪);ਆਰਂਡ : ੴ ਸਤਿਗੁਰ ਪ੍ਰਸਾਦਿ॥ ਗਿਆਨ ਤਿਲਕੁ ਰਾਮਾਨੰਦ ਕਬੀਰ ਜੀ ਕਾ।ਓਐ ਆਦਿ ਜੁਗਾਦਿ ਪਉਣ ਅਰੁ ਪਾਣੀ ॥ ਬ੍ਰਹਮਾ ਬਿਸਨ ਮਹਾਦੇਉ ਜਾਨੀ । ਚੇਤਨ ਕੇ ਘਰ ਪਹਰਾ ਜਾਗੇ। ਤਾ ਕੇ ਕਾਲੁ ਕਹਾ ਕਰ ਲਾਗੇ।। (ਪੱਤਰਾ ੩੫੭)ਅੰਤ : ਚੰਦ੍ਰ ਬਿਨ ਚਾਦਿਨਾ ਅਗਨ ਬਿਨ ਉਜੀਆਲਾ।ਬ੍ਰਹਮ ਤਿਤੁ ਖੋਜਤੇ ਕੋਈ ਬ੍ਰਿਧਾ ਨ ਬਾਲਾ॥ ਰਾਖਿ ਲੇ ਮ੍ਰਿਗਾ ਬਾੜੀ ਨ ਖਾਈ। ਤਾ ਛਾਡਿ ਹੰਸਾ ਕਤਿ ਨ ਜਾਈ।ਆਕਾਸੇ ਉਰਧ ਮੁਖਿ ਮੁਖੁ ਕੂਆ ਪਾਤਾਲੇ ਪਨਿਹਾਰੀ। ਤਾ ਕਾ ਜਲੁ ਕੋਈ ਸਾਧੂ ਜਨ ਅਚਲੈ ਸੋ ਸਾਧੂ ਸਾਧੂ ਹੋਇ ਨਿਬੜੈ। ਏਤਾ ਗੁਰੂ ਰਾਮਾਨੰਦ ਕੰਬੀਰ ਜੀ ਕਾ ਗਿਆਨ ਤਿਲਕੁ ਸੰਪੂਰਨ ਸਮਾਪਤੰ। (ਪੱਤਰਾ 360 ਅ)ਇਸ ਪੁਸਤਕ ਵਿਚ ਸ੍ਵਾਮੀ ਰਾਮਾਨੰਦ ਤੇ ਭਗਤ ਕਬੀਰ ਦੀ ਗੋਸ਼ਟਿ ਤੇ ਕੁਝ ਉਲਟ ਬਾਸੀਆਂ, ਦਰਜ ਹਨ।(ੲ) ਰਾਮ ਰਛਿਆਲੇਖਕ : ਸ੍ਵਾਮੀ ਰਾਮਾਨੰਦਵੇਰਵਾ : ਪੱਤਰੇ ੩੬੦ ਤੋਂ (ਪੱਤਰਾ ੩੬੦)ਤਕ (੩)।ਆਰੰਭ : ੴ ਸਤਿਗੁਰ ਪ੍ਰਸਾਦਿ। ਰਾਮ ਰਛਿਆ ਰਾਮਾਨੰਦ ਜੀ ਕੀ। ਓਅੰ ਅਖੰਡ ਮੰਡਲੇ ਨਿਆਕਾਰ ਬਾਣੀ (ਪੱਤਰਾ ੩੬੦)ਅੰਤ; ਸੰਖ ਉਨਮਨੀ ਆਕਾਸ ਉਨਮਨੀ॥ ਸ੍ਰੀ ਬਾਸਦੇਵ ਉਨਮਨੀ ਏ ਸ੍ਰੀ ਸੁਨਿ ਉਨਮਨੀ ਏਤੇ ਰਾਮ ਜੀ ਕੀ ਰਾਮ ਰਛਿਆ ਪੜਤੇ ਸੰਬ ਸਕਾਰ ਗੁਰ ਗੋਬਿੰਦ ਕੇਚਰਨਾਰਬਿੰਦ ਨਮੋ ਨਮਸਤੇ। ਬੋਲੇ ਭਾਈ ਜੀ ਵਾਹਗੁਰੂ ਜੀ ॥੧ (ਪੱਤਰਾ ੩੬੨)