ਹੱਥ ਲਿਖਤ ਨੰਬਰ-13

(ੳ) ਇਸ਼ਕ ਲਤਾ
ਲੇਖਕ : ਘਨਾਨੰਦ
ਸਮਾਂ : ਲਗਭਗ 150 ਸਾਲ ਪੁਰਾਣੀ
ਵੇਰਵਾ : ਸਤਰਾਂ ਦੀ ਔਸਤ ਪ੍ਰਤੀ ਸਫ਼ਾਂ ੨੨ ; ਕਾਗਜ਼ ਦੇਸੀ: ਲਿਖਤ ਸਿੱਧੀ ਸਾਦੀ: ਹਾਸ਼ੀਆ ਇਕ ਇਕ ਇੰਚ। ਪਹਿਲਾ ਪਤਰਾ ਨਹੀਂ ਹੈ ਜਿਸ ਕਾਰਨ ਪੋਥੀ ਅਧੂਰੀ
ਆਦਿ : ਜਾਨ ਮਾਲ ਸੌ ਘਟਤ ਮੂਲ ਸੋ। (ਪੱਤਰਾ 2)
ਅੰਤ : ਸੁਪਨੇ ਹੂੰ ਨਾ ਬਿਲੰਬਿ ਯੈ ਛਿਨ ਤਿਨ ਦ੍ਰਿਗ ਆਨੰਦ ਘਨ॥ (ਪੱਤਰਾ 37)

(ਅ) ਬ੍ਰਿਜ ਰਸ ਰੀਤ ਬਰਨਨ
ਲੇਖਕ : ਕਵੀ ਨਵੀਨ।
ਵੇਰਵਾ : ਪੱਤਰੇ ੩੮ ਤੋਂ ੧੦੪ (੬੬)
ਸਮਾਂ : ੧੯ਵੀਂ ਸਦੀ ਬਿਕ੍ਰਮੀ।
ਲਿਖਾਰੀ : ਨਾਮਲੂਮ।
ਆਰੰਭ : ਓਅੰ ਸ੍ਰੀ ਗਣੇਸਾਯ ਨਮ:॥ ਅਥ ਬ੍ਰਿਜ ਰਸ ਰੀਤ ਬਰਨਨ॥ ਦੋਹਰਾ ਨਵੀਨ ਕੋ॥
ਪੂਰਨ ਰਸ ਸਿੰਗਾਰ ਬਨਿ, ਅਤਿ ਆਨੰਦ ਤਿਯ ਪਾਯ।
ਦੈ ਰਸ ਮਯ ਬੋਲੇ ਰਸਿਕ, ਬ੍ਰਿਜ ਰਸ ਰਹਯੋ ਸੁਨਾਯ॥੧॥
ਯਾ ਤੇ ਬ੍ਰਿਜ ਰਸ ਰੀਤਿ ਕੋ, ਛੰਦ ਬੀਨ ਪਰਬੀਨ।
ਲਿਖਤ ਜਥਾਮਤਿ ਪ੍ਰੇਮ ਪੁਟ ਦੇ ਦੈ ਦੀਨ ਨਵੀਨ ॥੨॥
(ਪੱਤਰਾ ੩੮)
ਅੰਤ :ਪਦਮਾਕਰ:
ਏਹੋ ਨੰਦ ਨੰਦ ਅਰਬਿੰਦ ਮੁਖੀ ਗੋਕੁਲ ਕੀ, ਤੁਮ ਬਿਨ ਚੰਦ ਚਾਂਦਨੀ ਤੇ ਡਰਵੋ ਕਰੈਂ।
ਕਹੈ ਪਦਮਾਕਰ ਪੁਰਾਣੇ ਪੀਰੇ ਪਾਨ ਐਸੀ, ਨਿਪਟ ਨਿਦਾਨ ਪੀਰੀ ਪੀਰੀ ਪਰਵੋ ਕਰੈਂ ।
ਬ੍ਰਿਦਾਬਨ ਕੁੰਜਨ ਕੀ ਆਗਲੀ ਗਲੀ ਵੇ ਭਲੀ, ਨੈਨਨਿ ਕੇ ਨੀਰ ਸੋ ਨਦੀ ਸੀ ਕਰਿਵੋ ਕਰੈਂ।॥३०॥
ਮਿਲਿ ਬਿਛੁਰੈਹੈਂ ਤਯੋ ਹੀ ਬਿਛੁਰ ਮਿਲੈਂਗੇ ਫੇਰ, ਯਾਹੀ ਏਕ ਆਸਾ ਪਰੈਂ...॥ २८८ ॥..... (ਪੱਤਰਾ ੧੦੪)