ਹੱਥ ਲਿਖਤ ਨੰਬਰ 53

ਜੰਗ ਨਾਮਾ ਇਮਾਮ ਹੁਸੈਨ (ਫ਼ਾਰਸੀ ਅੱਖਰ)
ਲੇਖਕ : ਨਾਮਾਲੂਮ।
ਵੇਰਵਾ : ਸਫੇ ੨੬੬ ਪ੍ਰਤੀ ਸਫਾ ੧੩ ਸਤਰਾਂ: ਕਾਗਜ ਦੋਸੀ: ਲਿਖਤ ਨਵੀਂ: ਜਿਸ ਵਿਚ ਕਿਤੇ ਕਿਤੇ ਲਾਲ ਸਿਆਹੀ ਵੀ ਵਰਤੀ ਹੋਈ ਹੈ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਨਾਮਾਲੂਮ।
ਆਰੰਭ : (ਮੁਢਲਾ ਪੱਤਰਾ ਨਹੀਂ ਮਿਲਦਾ) ਖਲਕ ਤੇਰੇ ਦਰ ਢੁੱਕਸੀ, ਦੋਲਤ ਮਾਰਗ ਮੋਜ।
ਤੇਰਾ ਵਿਚ ਜਹਾਨ ਦੇ ਹੋਗ ਮਰਾਤਬ ਔਜ॥
ਜ਼ੈਨਬ ਜੇਹੀਆਂ ਲੱਖ ਹਨ, ਆਲਮ ਦੇ ਵਿਚ ਹੋਰ।
ਹੁਕਮ ਨ ਮੋੜ ਯਜ਼ੀਦ ਦਾ, ਨਿਸਬਤ ਮੂਲ ਨ ਮੋੜ॥
ਅੰਤ : ਬਰ ਹੱਕ ਨਬੀ ਕਰੀਮ ਦਾ, ਖ਼ਾਸਾ ਅੱਵਲ ਯਾਰ।
ਅਬਾ ਬਕਰ ਸੱਦੀਕ ਜੋ ਯਾਰ ਆਹਾ ਵਿਚ ਗਾਰ।
ਅੰਤ ਦਾ ਪੱਤਰਾ ਵੀ ਇਸ ਹੱਥ-ਲਿਖਤ ਦਾ ਨਹੀਂ ਮਿਲਦਾ
(ਲਫ਼ਾ ੨੬੬)