ਹੱਥ ਲਿਖਤ ਨੰਬਰ 217 ਦਸ ਗ੍ਰੰਥੀਲੇਖਕ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਦਿਵੇਰਵਾ: ਪੱਤਰੇ ੪੯੧, ਪ੍ਰਤੀ ਸਫ਼ਾ ੯ ਸਤਰਾਂ: ਕਾਗਜ਼ ਦੇਸੀ, ਲਿਖਤ ਸਾਫ, ਪਰ ਕਿਰ ਕਿਤੇ ਅਸ਼ੁੱਧ, ਜਿਸ ਕਰਕੇ ਹਾਸ਼ੀਏ ਉਤੇ ਸੁਧਾਈ ਕੀਤੀ ਹੋਈ, ਰਾਸ਼ੀਆਂ ਰੰਗੀਨ ਲਕੀਰਾਂ ਵਾਲਾ; ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਅਤੇ ਕੁਝ ਵਿਕਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ।ਸਮਾਂ : ਸੰਮਤ 1897 ਬਿ।ਲਿਖਾਰੀ : ਨਾਮਾਲੂਮ।ਆਰੰਭ .ੴ ਸਤਿਗੁਰ ਪ੍ਰਸਾਦਿ । ਸ੍ਰੀ ਮੁਖਾਰਬਿੰਦ ਵਾਕ ਪਾਤਸ਼ਾਹੀ ਦਸਵੀ ੧੦। ਜਾਪੁ। ਛਪੈ ਛੰਦ। ਤ੍ਰ ਪ੍ਰਸਾਦਿ। ਚਕ੍ਰ ਚਿਹਨ ਅਰੁ ਬਰਨ.... (ਪੋਤਰਾ ੧)ਅੰਤ : ਸੋਰਠਾ॥ ਅਮਰ ਲੋਕ ਤੇ ਫੂਲ ਬਰਖੇ ਨੰਦ ਕਿਸ਼ੋਰ ਪੈ। ਮਿਟਯੋ ਸਕਲ ਬ੍ਰਿਜ ਸੂਲ, ਕਮਲ ਨੈਨ ਕੇ ਨੈਨ ਤੇ॥ ੧੦੦੪॥ ਦੋਹਰਾ॥ ਦੁਸ਼ਟ ਅਰਿਸਟ ਨਿਵਾਰ ਕੇ ਲੀਨੋ ਸਕਲ ਸਮਾਜ। ਮਥਰਾ ਮੰਡਲ ਕੋ ਦਯੋ ਉਗ੍ਰਸੈਨ ਕੇ ਰਾਜ॥ ੧੦੦੫॥ ਸਾਲ ਠਾਰਾ ਸੈ ਸਤਾਨਵਾ। ਸ਼ੁਕਲ ਪਖ ਵਾਰ ਮੰਗਲ ਥਿਤ ਤਰੋਦਸੀ ਕੇ ਪੂਰਾ ਹੋਇਆ ਹੈ ਜੀ। ਦੋ ਘੜੀ ਦਿਨ ਰਹਦੇ ਨਾਲ, ਪੁਸਤ (ਕ)।ਇਸ ਪੁਸਤਕ ਵਿਚ ਜਾਪੁ (੧੯੬ ਛੰਦ), ਉਸਤਤਿ ਅਕਾਲ ਜੀ ਕੀ (੧੬-੫੯ ਪੱਤਰ) ਸਵੈਯੇ ਪਾਤਸ਼ਾਹੀ ੧੦ (ਸਤ ਸਦੈਵ ਸਰੂਪ ਸਤੰਬਤ। ੧੪ ਸਵੈਯੇ) ਬਚਿਤ੍ਰ ਨਾਟਕ (੧੪ ਅਧਿਆਇ), ਚੰਡੀ ਚਰਿਤ੍ਰ ਉਕਤਿ ਬਿਲਾਸ (੮ ਅਧਿਆਇ), ਚੰਡੀ ਚਰਿਤ ਦੂਜਾ (੮ ਅਧਿਆਇ), ਵਾਰ ਸ੍ਰੀ ਭਗਉਤੀ ਜੀ ਕੀ (੫੫ ਪਉੜੀਆ), ਗਿਆਨ ਪ੍ਰਬੋਧ (੩੩੭ ਛੰਦ) ਤੇ ਚਉਬੀਸ ਅਵਤਾਰਾਂ ਦੀ ਕਥਾ (ਮੱਛ ਅਵਤਾਰ, ਕ੍ਰਿਸ਼ਨਾਵਤਾਰ ਅਧੂਰਾ) ਦਰਜ ਹਨ। ਕਈ ਥਾਵੇਂ ਪੱਤਰਿਆਂ ਦੇ ਅੰਕ ਗਲਤ ਲਗੇ ਹੋਏ, ਜਿਵੇਂ ੨੨੦-੩੧ ਹਨ। ਇਸੇ ਤਰ੍ਹਾਂ ਬਚਿਤ੍ਰ ਨਾਟਕ ਚੰਡੀ ਚਰਿਤ੍ਰ ਆਦਿ ਦੇ ਛੰਦ-ਅੰਕ ਵੀ ਕੁਝ ਵਧਵੇਂ-ਘਟਵੇਂ ਹਨ।