ਹੱਥ ਲਿਖਤ ਨੰਬਰ 145 ਗੁਰੂ ਭਾਵਾਰਥ ਦੀਪਿਕਾ ਟੀਕਾਟੀਕਾਕਾਰ : ਪੰਡਿਤ ਤਾਰਾ ਸਿੰਘ, ਨਰੋਤਮ।ਵੇਰਵਾ : ਪੱਤਰੇ ਜਪੁਜੀ ਸਟੀਕ ੧੮੬; ਰਹਿਰਾਸ ਕੀਰਤਨ ਸੋਹਿਲੇ ਤੇ ਸ਼ਬਦ ਹਜਾਰੇ ਦੇ ੧੮੬, ਕੁਲ ਜੋੜ ੫੭੨; ਪ੍ਰਤੀ ਸਫ਼ਾ ੭ ਸਤਰਾਂ ਕਾਗ਼ਜ਼ ਖ਼ਾਕੀ ਵਧੀਆ ਕਿਸਮ ਦਾ (ਕਸ਼ਮੀਰੀ); ਲਿਖਤ ਬਹੁਤ ਸਾਫ਼ ਤੇ ਸ਼ੁੱਧ, ਸਿਆਹੀ ਕਾਲੀ; ਹਰੇਕ ਸਫ਼ੇ ਤੇ ਹਾਸ਼ੀਆ ਦੋ ਦੋ ਲਕੀਰਾਂ ਦਾ ਸਾਦਾ, ਪਰ ਕੋਈ ਕੋਈ ਪੱਤਰਾ ਲਕੀਰਾਂ ਤੋਂ ਬਿਨਾਂ ਵੀ ਹੈ; ਸਿਰਲੇਖ ਲਾਲ ਸਿਆਹੀ ਨਾਲ ਲਿਖੋ ਹਏ; ਬੋਲੀ ਹਿੰਦੀ ਹੈ ।ਸਮਾਂ : ਰਚਨਾ-ਕਾਲ ਸੰਮਤ ੧੯੩੯ ਬਿ., ਨਕਲ ਦਾ ਸਮਾਂ ਵਿਸਾਖ ਸੁਦੀ ੩, ਸੰਮਤ १९४९ घि.।ਲਿਖਾਰੀ : ੴ ਸਤਿਗੁਰ ਪ੍ਰਸਾਦਿ। ਦੋਹਰਾ ॥ ਸ੍ਰੀ ਗੁਰੂ ਚਰਨ ਸਰੋਜ ਵਰ........ਇਸ ਬਾਣੀ ਕੇ ਪੂਰਬਾਰਧ ਵਿਖੇ ਗੁਰੂ ਜੀ ਨੇ ਸੋਚੈ ਨਾ ਹੋਵਈ ਇਤਯਾਦਿਕ ਪਾਠਿ ਕੇ ਸਹਿਤ ਭਗਤੀ ਕੇ ਵੈਰਾਗਯਾਦਿਕ ਸਾਧਨ ਨਿਰਣੇ ਕਿਯੇ......ਅੰਤ : ਉਤਮ ਜਨ ਸਬਦੋਂ ਕੇ ਪਾਠ ਪੀਛੇ ਸਦਾ ਪ੍ਰਾਤਾਕਾਲ ਮੈ ਪ੍ਰਾਰਥਨਾ ਕਰੇ। ਯਹਿਅਰਦਾਸੇ ਕਰਕੇ ਸੋ ਸੂਚਨ ਹੈ॥ ੪॥ ਇਤਿ ਸ੍ਰੀ ਸਰਬੇਸਰ ਸ੍ਰੀ ਮਤ ਪਰਮ ਗੁਰੂ ਨਾਨਕ ਪ੍ਰੋਕਤ ਬਾਣੀ ਤਾਤਪਰਯ ਪ੍ਰਕਾਸਕਾਯਾਂ ਸ੍ਰੀ ਮਦ ਗੁਲਾਬ ਸਿੰਘ ਚਰਣ 'ਸਿਖਯਤ ਤਾਰਾ ਹਰਿ ਨਰੋਤਮ ਕ੍ਰਿਤਾਯਾਂ ਭਾਵਾਰਥ ਦੀਪਿਕਾਯਾਂ ਹਜਾਰੇ ਸਬਦ ਬਿਵਰਣੰ ਸਮਾਪਤੰ ਸੰਪੂਰਣੰ । ਸੁਭਮਸਤੁ ਸੁਭੇ । ਸੰਮਤ ਸ੍ਰੀ ਨਾਨਕ ਸਾਹੀ । ੪੨੨॥ ਇਹ ਪੁਸਤਕ ਪੱਥਰ ਦੇ ਛਾਪੇ ਵਿਚ ਛਪੀ ਹੋਈ ਕਿਤੇ ਕਿਤੇ ਮਿਲਦੀ ਹੈ।