ਹੱਥ ਲਿਖਤ ਨੰਬਰ 246

ਨਾਂ : ਕ੍ਰਿਸ਼ਨਾਵਤਾਰ (ਅਧੂਰਾ)
ਲੇਖਕ : ਕਵੀ ਰਾਮ-ਬਯਾਮ ।
ਵੇਰਵਾ : ਪੱਤਰੇ ੯੭; ਪ੍ਰਤੀ ਸਫ਼ਾ ੨੦ ਸਤਰਾਂ: ਕਾਗ਼ਜ਼ ਸਿਆਲ ਕੋਟੀ; ਲਿਖਤ ਸਾਫ਼: ਪਰ ਕਿਤੇ ਕਿਤੇ ਅਸ਼ੁੱਧ, ਜਿਸ ਕਰ ਕੇ ਕਈ ਥਾਵੀਂ ਹਾਸ਼ੀਏ ਉਤੇ ਸੋਧਾਂ ਕੀਤੀਆਂ ਹੋਈਆਂ ਹਨ; ਹਾਸ਼ੀਆ ਲਾਲ ਲਕੀਰਾਂ ਵਾਲਾ; ਪੱਤਰਾ ੧੨੪ ਤੋਂ ਅੱਗੇ ਛੰਦਾਂ ਦੇ ਅੰਕ ਤੇ ਹੋਰ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ, ਪੁਸਤਕ ੭੫੫ ਛੰਦ- ਅੰਕਾਂ ਪਰ ਸਮਾਪਤ ਹੋਣ ਕਰਕੇ ਅਧੂਰੀ ਹੈ।
ਲਿਖਾਰੀ : ਨਾਮਾਲੂਮ
ਸਮਾਂ : ਸੰਮਤ 1765 ਬਿ.
ਆਰੰਭ : ੴ ਸਤਿਗੁਰ ਪ੍ਰਸਾਦਿ॥ ਅਥ ਕ੍ਰਿਸ਼ਨ ਅਵਤਾਰ ਇਕੀਸਮੋ ਕਥਨੰ॥ ਚਉਪਈ॥
ਅਬ ਬਰਣੋ ਕ੍ਰਿਸਨਾ ਅਵਤਾਰੁ॥ ਜੈਸੁ ਭਾਂਤਿ ਬਪੁ ਧਰਾ ਮੁਰਾਰੂ (ਪੱਤਰਾ ੧)
ਅੰਤ : 'ਬਿਨਤ ਕਰੋ ਦੋਊ ਜੋਰ ਕਰਿ, ਸੁਨੋ ਜਗਤ ਕੇ ਰਾਇ।
ਮੋ ਮਸਤਕ ਤਵ ਚਰਨਨ ਸਦਾ ਰਹੈ ਦਾਸ ਕੋ ਭਾਇ॥ ੭੫੫॥
ਇਸ ਤੋਂ ਅਗਲਾ ਪਾਠ ਪੁਸਤਕ ਅਧੂਰੀ ਹੋਣ ਕਰਕੇ ਕੇ ਪ੍ਰਤੀ ਵਿਚ ਦਰਜ ਨਹੀਂ ਹੈ।