ਹੱਥ ਲਿਖਤ ਨੰਬਰ-20

ਸੁਬਿਤ੍ਰ ਪ੍ਰਸਤਾਰਾਰਣਵ
ਲੇਖਕ : ਕਵੀ ਸੀਤਲ।
ਵੇਰਵਾ । ਪੱਤਰੇ ੫੦ ਪ੍ਰਤੀ ਸਫ਼ਾ ਔਸਤ ੧੮ ਸਤਰਾਂ: ਕਾਗਜ਼ ਦੇਸੀ: ਸ਼ੁੱਧ ਤੇ ਸਾਫ਼ ਚੁਤਰਫ਼ੀ ਇਕ ਇਕ ਇੰਚ ਹਾਸ਼ੀਆ ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਕਈ ਥਾਂਵੀਂ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਨਾਮਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ॥
ਅਥ ਸੁਬਿਤ੍ਰ ਪ੍ਰਸਤਾਰਾਰਣਵ ਲਿਖਯਤੇ॥ ਸੋਰਠਾ॥
ਵਰਨ ਰੁਚਰ ਮਤ ਚਾਰੂ, ਲਘੁ ਤੈ ਗੁਰ ਕੈ ਦਤ ਸਗਨ।
ਸਦ ਸੁ ਛੰਦ ਪ੍ਰਸਤਾਰ, ਦੰਡਕ ਅਪਗਨ ਗਨਪਤੀ॥੧॥
ਦੋਹਰਾ॥ ਸਰਨ ਸਰਸ੍ਵਤਿ ਚਰਨ ਤਵ, ਬਾਂਛਤ ਫਲ ਦਾਤਾਰ।
ਉਕਿ ਯੁਕ ਸੰਯੁਕਿ ਹੈ, ਸਰਲ ਕਵਿਤ ਰਸ ਸਾਰ॥੨॥
ਅੰਤ : ਪੱਤਰਾ ਅੰਤ ੫੦ ਦੇ ਪੂਜੇ ਪਾਸੇ ਛੰਦ-ਅੰਕ ੧੨੫ ਤੋਂ ਬਾਦ॥ ਦੋਹਰਾ॥ ਰਾਥਾ ਆਦਿ...... ਆਦਿ ਸ਼ਬਦਾਂ ਵਿਚ ਇਸ ਗ੍ਰੰਥ ਦੀ ਸਮਾਪਤੀ ਹੋ ਜਾਂਦੀ ਹੈ ਜਿਸ ਕਰਕੇ ਇਹ ਨਾ-ਮੁਕੰਮਲ ਹੈ।