ਹੱਥ ਲਿਖਤ ਨੰਬਰ 178

ਜਨਮਸਾਖੀ (ਅਧੂਰੀ ਤੇ ਹੋਰ ਰਚਨਾਵਾਂ)
ਲੇਖਕ : ਅਗਿਆਤ
(ੳ) ਜਨਮਸਾਖੀ
ਆਦਿ : ਸਾਖੀ ਹੋਰੁ ਚਲੀ ॥ ੴ ਸਤਿਗੁਰ ਪ੍ਰਸਾਦਿ॥ ਸੰਮਤ 1526 ਮਿਤੀ ਕਤਕ ਸੁਧੀ ਪੂਰਨ ਮਾਸੀ॥ 15॥ (ਪਤਰਾ 1)
ਅੰਤ : ਅਕਲ ਮਤ ਮਾਰ ਛਾਡੀ ਹੈ। ਬੋਲੈ ਭਾਈ ਜੀ ਵਾਹਗੁਰੂ ॥
(ਅ) ਸਿਖਾਂ ਦੀ ਭਗਤਮਾਲਾ
ਆਦਿ : ੴ ਸਤਿਗੁਰ ਪ੍ਰਸਾਦਿ। ਸਾਖੀ ਭਾਈ ਗੁਰਦਾਸ ਜੀ ਕੀ ਵਾਰ ਯਾਰਵੀ ਸਿਖਾਂ ਦੀ ਭਗਤ ਮਾਲਾ ॥ (ਪਤਰਾ 1)
ਅੰਤ : ਤਿਨਾ ਦਾ ਟੀਕਾ ਜੋ ਅਸਾਡੇ ਬੁਧ ਦੇ ਇਨਸਾਰ ਹੋਇ ਸਕਆ ਹੈ ਸੋ ਹੋਇਆ ਹੈ।
(ੲ) ਪਰਚੀਆ ਮੇਵਾਦਾਸ
ਆਦਿ : ਪ੍ਰਥਮੇ ਸਾਖੀ ਪਹਲੇ ਮਹਲ ਦੀ ਤੁਰੀ॥ ਜਬ ਗੁਰੂ ਨਾਨਕ ਜੀ ਪਹਿਲੇ ਮਹਿਲ॥ (ਪਤਰਾ 251)
ਅੰਤ : ਸਾਖੀਆ ਪੰਜਾਹ ਹੋਇ ਚੁਕੀਆ॥ 50 ਬੋਲੋ
ਭਾਈ ਵਾਹਿਗੁਰੂ ਵਾਹਿਗੁਰੂ॥ (ਪਤਰਾ 403)