ਹੱਥ ਲਿਖਤ ਨੰਬਰ 104 ਜ਼ਿੰਦਗੀ ਨਾਮਾ (ਫ਼ਾਰਸੀ)ਲੇਖਕ : ਭਾਈ ਨੰਦ ਲਾਲ।ਵੇਰਵਾ : ਪੱਤਰੇ ੧੦: ਪ੍ਰਤੀ ਸਫ਼ਾ ੨੧ ਸਤਰਾਂ: ਕਾਗ਼ਜ ਦੇਸੀ, ਕਿਰਮ ਖੁਰਦਾ ਲਿਖਤ ਸਾਫ਼ ਤੇ ਸ਼ੁੱਧ; ਹਾਸੀਆ ਸਾਦਾ ਬਿਨਾ ਲਕੀਰਾਂ ਦੇ; ਸਿਰ ਲੇਖ ਤੇ ਛੰਦਾਂ ਦੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ ਖੁੱਲ੍ਹੇ ਪੱਤਰੇ।ਸਮਾਂ : ਇਕ ਸੌ ਸਾਲ ਤੋਂ ਵੱਧ ਪੁਰਾਣੀ ਲਿਖਤ ਹੈ। -ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ। ਜ਼ਿੰਦਗੀ ਨਾਮਹ ਭਾਈ ਨੰਦਲਾਲ ਜੀ । ਸਮਾ ਖੁਦਾਵੰਦੇ ਜਿਮੀਨੋ ਆਸਮਾ॥ਅੰਤ : ਉਮਰੇ ਦਿਲੇ ਆਗਹਿ ਯਾਫਤ ... ਅਗੇ ਪਾਠ ਨਹੀਂ ਮਿਲਦਾ ਜਿਸ ਕਾਰਨ ਪੁਸਤਕ ਅਧੂਰੀ ਹੈ।