ਹੱਥ ਲਿਖਤ ਨੰਬਰ-33 ਮਾਧਵਨਲੁ ਭਾਖਾਲੇਖਕ : ਕਵੀ ਆਲਮ ।ਵੇਰਵਾ ਪੱਤਰੇ ੧੮੬ ਤਕ (76): ਪ੍ਰਤੀ ਸਫ਼ਾ ੧੨ ਸਤਰਾਂ: ਲਿਖਤ ਸਿੱਧੀ ਸਾਦੀ: ਕਾਗਜ਼ ਸਾਦਾ (ਦੇਸੀ); ਹਾਸ਼ੀਆ ਅੱਧਾ ਅੱਧਾ ਇੰਚ ਬਾਰੀਕ ਲਿਖਤ।ਸਮਾਂ : ਸੰਨ ੯੯੧ ਹਿਜਰੀ (ਸੰਮਤ ੧੬੪੦ ਬਿ.)।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਮਾਧਵਨਲ ਭਾਖਾ। ਕ੍ਰਿਤਿ ਆਲਮ। ਚੋਪਈ॥ ਪ੍ਰਥਮੇ ਪਾਰਿਬ੍ਰਹਮ ਕਉ ਪਰਨਉ। ਪੁਨਿ ਕਛੁ ਜਗਤਿ ਰੀਤਿ ਰਸਿ ਬਰਨਉ॥ਪਾਰਿਬ੍ਰਹਮ ਪਰਿ ਪੂਰਨਿ ਸੁਆਮੀ। ਘਟਿ ਘਟਿ ਕੇ ਜੈ ਅੰਤਰਿ ਜਾਮੀ।........ਅੰਤ : ਛੰਦ ਨੰ. ੨੬੬ ਦੀ ਅੰਤਲੀ ਤੁਕ ਤੇ ਅਗਲ ਪੱਤਰੇ ਗੁੰਮ ਹਨ, ਇਸ ਲਈ ਅੰਤਲਾ ਪਾਠ ਨਹੀਂ ਮਿਲਦਾ। ਆਲਮ ਕਵੀ ਮੁਸਲਮਾਨ ਸੀ ਤੇ ਮੁਗ਼ਲ ਬਾਦਸ਼ਾਹ ਅਕਬਰ ਦਾ ਸਮਕਾਲੀ ਸੀ। ਇਹ ਪੁਸਤਕ ਗੁਰਮੁਖੀ ਵਿਚ ਛਪ ਚੁੱਕੀ ਹੈ।