ਹੱਥ ਲਿਖਤ ਨੰਬਰ-21

ਬਿਸ਼ਨ ਪੁਰਾਣ
(ਅ) ਵੀਚਾਰ ਸਰੋਵਰ (ਵਿਵੇਕ ਕਲੀ ਤੇ ਵੇਦਾਂਤ ਸਾਗਰ ਸਮੇਤ)
(ੲ) ਖਟਸੁ ਸ੍ਰੀ
(ਸ) ਜਾਨ ਸੁਜਾਨੀ
(ਸ) ਰੇਖ਼ਤੇ-ਕਬਿੱਤ
(ਹ) ਅਪ੍ਰੋਖ ਅਨੁਭਵ
(ਕ) ਉਪਨਿਖਦ ਨਰਾਇਣ
(ਖ) ਯੋਗ ਵਸਿਸ਼ਟ
(ਗ) ਗਿਆਨ ਪ੍ਰਕਾਸ਼
(ਘ) ਅਨਭੈ ਪ੍ਰਕਾਸ਼
(ਙ) ਗਿਆਨ ਬੋਧਨੀ
(ਚ) ਭਗਤਿ ਸਰੋਮਣ
(ਛ) ਭਗਵਤ ਗੀਤਾ
(ਛ) ਜੋਗ ਨਿਧ ਬਾਬੇ ਨਾਨਕ ਜੀ ਕੀ (ਪ੍ਰਾਣ ਸੰਗਲੀ)
(ਝ) ਰਾਮ ਗੀਤਾ
ਲੇਖਕ : ਨਾਮਾਲੂਮ।
ਅਨੁਵਾਦਕ : ਹਰਿਜਸ ਮਿਸ਼੍ਰ
ਵੇਰਵਾ : ਪੱਤਰੇ ੧੭੩ ਪ੍ਰਤੀ ਸਫ਼ਾ ਸਤਰਾਂ ਦੀ ਔਸਤ ੧੧; ਕਾਗ਼ਜ਼ ਦੇਸੀ; ਲਿਖਤ ਪੁਰਾਣੀ ਸ਼ੁੱਧ ਤੇ ਸਾਫ਼ ਹਾਸ਼ੀਆ ਪੌਣਾ ਪੌਣਾ ਇੰਚ, ਕੁਛ ਸਫ਼ੇ ਛੱਡ ਕੇ ਹਰੇਕ ਸਫ਼ੇ ਦੇ ਹਾਸ਼ੀਏ ਲਈ ਤਿੰਨ ਤਿੰਨ ਲਕੀਰਾਂ ਜਿਨ੍ਹਾਂ ਵਿੱਚੋਂ ਇਕ ਇਕ ਕਾਲੀ ਤੇ ਬਾਕੀ ਦੋ ਦੋ ਲਾਲ ਸਿਆਹੀ ਦੀਆਂ ਹਨ; ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ : ਪੋਹ ਵਦੀ ੧੪, ਸੰਮਤ ੧੮੨੫ ਬਿ.।
ਲਿਖਾਰੀ : ਹੋੜੂ ਰਾਮ, ਡੇਰਾ ਗਾਜ਼ੀਖਾਨ ਨਿਵਾਸੀ।
ਆਦਿ : ਪਹਿਲੇ ਪਤਰੇ ਗੁੰਮ ਹਨ ਜਿਸ ਕਾਰਨ ਪਾਠ ਨਹੀਂ ਮਿਲਦਾ
ਅੰਤ : ਜੋ ਏਕ ਹੀ ਆਤਮਾ ਨਿਰੰਤਰਿ ਹੈ।
ਬਿਸਨ ਪੁਰਾਣ ਪੂਰਨਿ ਭਇਆ॥
ਭਾਖਾ ਮਾਹਿ ਹਰਿਦਾਸ ਕਹਿ ਦਇਆ॥
ਨਿਮਸਕਾਰ ਹੈ ਤਾਹਿ ਹਮਾਰੀ॥
ਆਨੰਦ ਲਹਿਰੀ ਜਿਨ ਮਨਹ ਬਿਚਰੀ॥
ਇਤਿ ਸ੍ਰੀ ਬ੍ਰਹਮ ਜਗਿਆਸਾ ਆਨੰਦ ਲਹਿਰੀ ਭਾਸ਼ਾ ਹਰਿਜਸ ਮਿਸਰ ਬਿਰਚਤਾ ਇਤਿਹਾਸ ਪੂਰਨਿ ਭਇਆ ਇਤਿ ਸ੍ਰੀ ਸੰਪੂਰਣੰ॥