ਹੱਥ ਲਿਖਤ ਨੰਬਰ 199 ਇਕਾਦਸੀ ਮਹਾਤਮਲੇਖਕ : ਕਵੀ ਖੇਮ ਦਾਸ।ਵੇਰਵਾ : ਪੱਤਰੇ ੨੯; ਪ੍ਰਤੀ ਸਫ਼ਾ ੧੭ ਸਤਰਾਂ; ਕਾਗ਼ਜ਼ ਦੇਸੀ; ਲਿਖਤ ਸਾਫ਼, ਪਰ ਕਈ ਥਾਵੀਂ ਅਸ਼ੁਧ; ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਸਿਰਲੇਖ ਪਟਗੇਰੂ ਨਾਲ ਰੰਗੇ ਹੋਏ; ਪਤਰੇ ਖੁਲ੍ਹੇ; ਪੁਰਾਣਾ ਕਾਗ਼ਜ਼ ਹੋਣ ਕਰਕੇ ਪਤ੍ਰਿਆਂ ਦੇ ਸਿਰੇ ਭੁਰੇ ਹੋਏ।ਲਿਖਾਰੀ : 'ਨਾਮਾਲੂਮ।ਸਮਾਂ : ਨਿਸ਼ਚਿਤ ਨਹੀਂ।ਆਰੰਭ : ੴ ਸ੍ਰੀ ਗਣੇਸ਼ਾ (ਯ) ਨਮਾ (:)ਨਾਰਾਇਣ ਨਮਸਕਿਯੇ (ਤਯ) ਨਰੋ ਚੈਵ ਨਰੋਤਮੰ। ਦੇਵੀਂ ਸਰਸ੍ਵਤੀ (ਚੈਵ) ਤੋ ਜੈਮਦੀਏਤ (ਜਯਮੁਦੀਰਯੋਤ)। ਤਤ੍ਰੈਵ ਗੰਗਾ ਜਮਨਾ ਤ੍ਰੈਣੀ ਗੋਦਾਵਰੀ ਸਿੰਧ ਸੁਰਸੁਤੀ ਚਾ। ਸਰਵਾਣੀ ਤੀਰਬਾਣੀ ਵਸੰਤੀ ਤਯਤਾ ਚਤੋਦੁਵਾਰ ਕਥਾ ਪਰਸੰਗਾ॥ ਛਪੈ॥ ਏਕੰਕਾਰ ਮੁਰਾਰ ਸਿਮਰ ਮਨ ਨਿਸਦਿਨ ਤਾ ਕੋ। ਸਿਵ ਬ੍ਰਹਮਾ ਸਨਕਾਦ ਗਣੇਸ ਮਨ ਢੂਢਤ ਜਾ ਕੋ। ਇੰਦ੍ਰ ਵਰਣ ਕੁਮੇਰ ਧਰਮ, ਕੋਉ ਪਾਰ ਨਾ ਪਾਵਤ। ਬਕੇ ਸੇਸ ਤਿਨ ਨਵੇਂ ਨਾਮ ਕਿਛ ਅੰਤ ਨੇ ਆਵਤ। ਭਗਤ ਉਭਾ (ਧਾਰਨ ਭੈ ਹਰਨ ਕ੍ਰਿਪਾਸਿੰਧੁ ਬੰਧੇ ਚਰੰਨ। ਖੇਮ ਦਾਸ ਕੇ ਉਰ ਬਸੋ, ਸ੍ਰੀ ਵਿਸ਼ਨ ਚੰਦ ਪ੍ਰਤ ਕਾਰਨ ਕਰੰਨ॥ (ਪੱਤਰਾ ੧)ਅੰਤ :ਸਗਲ ਪਾਪ ਜਰ ਹੋਇ ਛਾਰਿ। ਜਿਵੇਂ ਅਨਲ ਸੋ ਬਹੁਤੀ ਦਾਰ। ਸਰਬ ਪੁੰਨ ਕੀਨੇ ਤਿੰਨ ਦਾਨ।....... ਜਿਨ ਅਕਾਦਸੀ ਕੋ ਬ੍ਰਤ ਧਾਰਯੋ। ਜਨਮ ਮਰਨ ਤੇ ਆਪ ਉਬਾਰਯੋ। ਗਏ ਪਾਪ ਤਬ ਹੋਇਓ ਪਾਵਨ । ਬਰਤ ਧਰ ਲਗਾ ਬਿਸਨ ਗੁਨ ਗਾਵਨ। ਸੋ ਨਰ ਭਓ ਬਿਸਨ ਪੁਰ ਵਾਸੀ। ਕਾਟੀ ਜਨਮ ਮਰਨ ਕੀ ਫਾਸੀ। ਤਾਤੇ ਬਹੁਤ ਜਤਨ ਨਰ ਡਾਰੇ। ਬਰਤ ਧਰੇ ਗੋਵਿਦ ਉਚਾਰੇ॥੧੭॥ ਦੋਹਰਾ॥ ਅਸਮੇਧ ਫਲ ਸੁਨ ਕਥਾ, ਸਰਧਾ ਗਊ ਹਜਾਰ। ਬਰਤ ਧਰ ਚਲੇ ਬਿਕੁੰਠ ਕੋ, ਹੋਇ ਗਰੜ ਅਸਵਾਰ॥੧੮॥੨॥ਇਤਿ ਸ੍ਰੀ ਭਵਖਤ ਪੁਰਾਣੇ ਕਿਸਨ ਯੁਧਿਸਟਰ ਸੰਬਾਦੇ ਮਲ ਮਾਸ ਭਗਤ ਵਰਧਨੀ ਅਕਾਸਦਸੀ ਮਹਾਤਮੰ। ਇਹ ਪੁਸਤਕ ਅਜੇ ਤਕ ਕਿਤੇ ਛੱਪ ਕੇ ਪ੍ਰਕਾਸ਼ਿਤ ਨਹੀਂ ਹੋਈ।"