ਹੱਥ ਲਿਖਤ ਨੰਬਰ-1

(ੳ) ਪਦ ਰਾਮਾਇਣ ਤੇ ਕ੍ਰਿਸ਼ਨ ਚਰਿਤ੍
(ਅ) ਰਾਮਾਗਯਾ
(ੲ) ਸ੍ਰੀ ਰਾਮ ਦੋਹਾਵਲੀ
(ਸ) ਤੁਲਸੀ ਸਤਸਈ
(ਹ) ਕਬਿੱਤ ਰਾਮਾਇਣ
(ਕ) ਦੰਡਕ ਰਾਮਾਇਣ
ਲੇਖਕ : ਕਵੀ ਤੁਲਸੀ ਦਾਸ।
ਵੇਰਵਾ : ਪੱਤਰੇ ੧੪੦ ; ਪ੍ਰਤੀ ਸਫ਼ਾ ੧੨ ਸਤਰਾਂ: ਲਿਖਤ ਪੁਰਾਣੀ ਤੇ ਸ਼ੁੱਧ: ਹਾਸ਼ੀਆਂ ਹਰੇਕ ਸਫ਼ੇ ਦੇ ਸਿਰੇ ਤੇ ਦੋ ਇੰਚ, ਬਾਕੀ ਤਿੰਨ ਪਾਸੇ ਸਵਾ ਸਵਾ ਇੰਚ ਕਾਗ਼ਜ਼ ਕਸ਼ਮੀਰੀ।
ਸਮਾਂ : ੧੭ਵੀਂ ਸਦੀ ਬਿ.।
ਲਿਖਾਰੀ : ਸੁਦਾਗਰ ।
ਭਾਸ਼ਾ : ਬ੍ਰਜ/ਅਵਧੀ
ਵਿਸ਼ਾ : ਸ਼੍ਰੀ ਰਾਮ ਤੇ ਸ਼੍ਰੀ ਕ੍ਰਿਸ਼ਨ ਦੀ ਜੀਵਨ ਕਥਾ।
ਆਰੰਭ : ਓ ਸ੍ਰੀ ਜਾਨਕੀ ਬਲਭੋ ਜਯਤਿ॥ ਸ੍ਰੀ ਗਣੇਸਾਯ ਨਮਹ॥
ਅਥ ਪਦ ਰਾਮਾਯਣ ਤੁਲਸੀ ਦਾਸ ਕ੍ਰਿਤ ਲਿਖਯਤੇ॥ ਨੀਲਾ ਸਯਾਮ.
ਆਜੁ ਸੁ ਦਿਨ ਸਭੁ ਬਰੀ ਸੁਹਾਈ।
ਰੂਪ ਸੀਲ ਗੁਨ ਧਾਮ ਰਾਮ ਨ੍ਰਿਪ ਭਵਨ ਪ੍ਰਗਟ ਭਏ ਆਈ। ਅਤਿ ਪੁਨੀਤ ਮਧੁ ਮਾਸ ਲਗਨ ਗ੍ਰਹਿ ਬਾਰ ਜੋਗ ਸਮੁਦਾਈ।
ਹਰਖਵੰਤ ਚਰ ਅਚਰ ਭੂਮਿ ਤਰੁ ਤਨਰੁਹਿ ਪੁਲਕ ਜਨਾਈ।...
ਅੰਤ : ਸਿਵ ਬਿਰੰਚ ਸੁਕ ਨਾਰਦਾਦਿ ਮੁਨਿ, ਅਸਤੁਤ ਕਰਤਿ ਬਿਮਲ ਬਾਨੀ।
ਚੌਦਹ ਭਵਨਿ ਚਰਾਚਰ ਹਰਖਤਿ, ਆਯੇ ਰਾਮ ਰਾਜਧਾਨੀ ।
ਮਿਲੇ ਭਰਤਿ ਜਨਨੀ ਗੁਰ ਪਰਿਜਨ, ਚਾਹਤਿ ਪਰਮ ਅਨੰਦ ਭਰੇ।
ਦੁਸਹਿ ਬਿਯੋਗ ਜਨਨੀ ਦਾਰੂਨ, ਦੁਖ ਰਾਮ ਚਰਨ ਦੇਖਤਿ ਬਿਸਰੇ।
ਬੇਦ ਪੁਰਾਨ ਬਿਚਾਰ ਲਗੁਨੁ ਸ਼ੁਭ, ਮਹਾਰਾਜ ਅਭਿਖੇਕ ਕਿਯੋ।