ਹੱਥ ਲਿਖਤ ਨੰਬਰ 91 ਹਨੂਮਾਨ ਨਾਟਕਲੇਖਕ : ਹਿਰਦੇ ਰਾਮ, ਭੱਲਾ।ਵੇਰਵਾ : ਪੱਤਰ ੧੮੯ ਤੋਂ ੩੦੪ (੧੪੬), ਪ੍ਰਤੀ ਸਫਾ ਸੱਤਰਾਂ ਦੀ ਅੰਸਤ ੧੦: ਕਾਗਜ਼ਦੇਸੀ: ਲਿਖਤ ਪ੍ਰਾਚੀਨ: ਬੜਾ ਲੰਮਾ ਚੌੜਾ ਹਾਸ਼ੀਆ ਤੇ ਕਾਗਜ ਕਿਰਮ ਖੁਰਦਾ।ਸਮਾਂ : ਸੰਮਤ ੧੬੮੦ ਬਿ. (ਚੇਤ ਸੁਦੀ ੨)।ਲਿਖਾਰੀ : ਨਾਮਾਲੂਮ।ਆਰੰਭ : ਮੁੱਢਲੇ ਪੱਤਰੇ ਗਵਾਚੇ ਹੋਣ ਕਰਕੇ ਸ਼ੁਰੂ ਦਾ ਪਾਠ ਨਹੀਂ ਮਿਲਦਾ।ਅੰਤ : ॥ ਛਪੈ॥ਸੰਮਤ ਬਿਕ੍ਰਮ ਨਿਪਤਿ, ਸਹਿਸ ਖਟ ਸਤ ਅਸੀ ਬਰ। ਚੇਤ ਚਾਂਦਨੀ ਦੂਜ, ਛਤ੍ ਜਹਾਂਗੀਰ ਸੁਭਟ ਪਰ। ਸੁਭ ਲੱਛਨ ਦੱਛਨ ਸੁ ਦੇਸ, ਕਵਿ ਰਾਮ ਬਿਚੱਛਨ। ਕ੍ਰਿਸਨ ਦਾਸ ਤਨ ਕੁਲ ਪ੍ਰਕਾਸ, ਜਸ ਦੀਪ ਕਰਛਨ। ਰਘੁਪਤਿ ਚਰਿਤ੍ਰ ਤਿਨ ਜਥਾਮਿਤ ਪ੍ਰਗਟ ਕਰਯੋ ਸੁੰਭ ਲਗਣ ਗਣ॥ ਦੇ ਭਗਤ ਦਾਨਿ ਨਿਰਭੈ ਕਰਦ ਜੈ ਰਘੁਪਤਿ ਰਘੁਬੇਸ ਮਣਿ॥ 13॥14॥ਇਤ ਸ੍ਰੀ ਰਾਮਗੀਤੇ ਰਾਵਨ ਬਧਹ ਨਾਮ ਚਤੁਰਦਸ ਅੰਕ ਸਮਾਪਤੰ॥ 14॥ ਹਨੂਮਾਨ ਨਾਟਕ ਸਮਾਪਤੰ ॥1॥ ਜੋੜ/18501