ਹੱਥ ਲਿਖਤ ਨੰਬਰ 284

ਨਾਂ : ਸ੍ਰੀ ਗੁਰੂ ਦਸ਼ਮ ਮਹਾਰਾਜਾ ਕੇ ਸ਼ਲੇਸ਼ ਛੱਪਯ
ਲੇਖਕ : ਕਵੀ ਪਾਲ ਸਿੰਘ, ਸੋਢੀ।
ਪੱਤਰਾ :-8
ਵੇਰਵਾ : ਕਾਗ਼ਜ਼ ਦੇਸੀ, ਲਿਖਤ ਸਾਫ਼ ਤੇ ਸ਼ੁੱਧ, ਹਾਸ਼ੀਆ ਲਾਲ ਲਕੀਰਾਂ ਵਾਲਾ, ਕੁਛ ਤੁਕਾਂ, ਸ਼ਬਦ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਨਾਮਾਲੂਮ।
ਆਰੰਭ ੴ ਸਤਿ ਸ੍ਰੀ ਅਸਿਕੇਤ ਜੂ ਸਹਾਇ। ਅਥ ਸ੍ਰੀ ਗੁਰੂ 10 ਮਹਾਰਾਜ ਜੂ ਕੇ ਸਲੇਸ਼
ਛਪਯ ਬਰਨਨੇ। ਸੋਢੀ ਸਾਹਿਬੁ ਪੰਕਤਿ ਮ੍ਰਿਗਿੰਦ ਕ੍ਰਿਤ॥ ਛਪਯ॥ ਸਹਜ ਸਲੇਸ ।
ਤੇਜ ਚੰਡ ਕਰ ਚੰਡ ਬਲਬੰਡ ਮੰਡ ਦਿਸ।
ਦੁਰਮਤਿ ਸਮ ਤਮ ਹਰਨ, ਪਾਵਨ ਸੁਪੰਥ ਜਸ।
ਨਿਤ ਪ੍ਰਤਿ ਗੋ ਗਤਿ ਪ੍ਰੀਤ ਨੀਤ, ਬਿਦਯਾ ਬਿਨੀਤ ਅਤਿ।
ਕੁਵਲਯ ਸਦ ਮਦ ਹਰਨ, ਧਰਨ ਬਰ ਉਗ ਸਕਤਿ ਰਤਿ।
ਅਤਿ ਅਦਭੁਤ ਚਿਤ੍ਰ ਚਰਿਤ੍ਰ ਬਰ, ਅਤਿ ਪਵਿਤ੍ਰ ਸੁੰਦਰ ਸਰਸ।
ਪੰਕਤਿ ਮ੍ਰਿਗੇਂਦ੍ਰ ਜਯ ਭਨਤ ਸ੍ਰੀ ਗੋਬਿੰਦ ਸਿੰਘ ਦਿਨ ਮਣਿ ਦਰਸ॥ 1॥ (ਪੱਤਰਾ 1)
ਅੰਤ : ਕਬਿੱਤ॥
ਸੀਖਨਾ ਵਿਚਾਰ ਕੀਨੋ ਲਾਲ ਹਾ ਮਿਲਯੈ ਆਜ,
ਨਵਲ ਅਨੂਪ ਰੂਪ ਬਰਨੀ ਨ ਜਾਤ ਹੈ।
ਬਾਤਨ ਭਰਾਏ ਸੇਜ ਸਾਜਤੀ ਸਿੰਗਾਰਤੀ ਪੈ,
ਭੂਖਨ ਕੀ ਬਨਕ ਤਨਿਕ ਨ ਸੁਹਾਤ ਹੈ।
ਭਰਤ ਉਸਾਸੈ ਕਹੂੰ ਪਰਤ ਨ ਧੀਰਜ ਕੋ,
ਡਰਤ ਹਿਯੇ ਮੈ ਕਾਨ ਧਕ ਧਕੀ ਆਧੀ ਰਾਤ ਹੈ।
ਬਾਰ ਬਾਰ ਮੁਸਕਾਤ, ਕਾਨ ਡਰ ਕੁਮਲਾਤ,
ਤਯੋ ਯੋ ਪਿਯਰਾਤ ਜੋ ਜੌ ਰਾਤ ਨਿਯਰਾਤ ਹੈ॥21॥
ਇਸ ਤੋਂ ਅਗੇ ਪੱਤਰਾ ਗੁਮ ਹੋਣ ਕਰਕੇ ਬਾਕੀ ਪਾਠ ਨਹੀਂ ਮਿਲਦਾ। (ਪੱਤਰਾ 8)