ਹੱਥ ਲਿਖਤ ਨੰਬਰ 88 ਕਬਿੱਤ ਸਵੈਯੇ (ਨਾਮੁਕੰਮਲ)ਲੇਖਕ : ਟਹਿਲ ਸਿੰਘ।ਵੇਰਵਾ : ਪੱਤਰੇ ੬ ਤੋਂ ੯੦ ਤਕ (੮੫); ਪ੍ਰਤੀ ਸਫ਼ਾ ੯ ਸਤਰਾਂ: ਕਾਗਜ਼ ਦੇਸੀ: ਲਿਖਤ ਸਾਦੀ ਤੇ ਪ੍ਰਾਚੀਨ ਹਾਸ਼ੀਆ ਰੰਗੀਨ ਲਕੀਰਾਂ ਵਾਲਾ।ਸਮਾਂ : ਨਿਸ਼ਚਿਤ ਨਹੀਂ।ਲਿਖਾਰੀ : ਨਾਮਾਲੂਮ।ਆਰੰਭ: ਨੂੰ ਟਹਲ ਸਿੰਘ, ਜਾ ਕੇ ਸਦਾ ਨੇਹੁ ਲਗਾ ਰਾਮ ਨਾਮ ਕੇ॥ ੧੭ ਪੱਤਰਾ ੬ਅੰਤ: ਖਸਟਮੇ ਉਪਪਤਿ ਸ੍ਰਵਣ ਕੇ ਸਰੂਪ ਵਰਨਨੰ॥ ਦੋਹਰਾ॥ਉਪਪਤਿ ਕਹਿਯਤਿ ਯੁਕਤਿ ਕੋ, ਜਾਨਤ ਸੁਧੀ ਸੁਜਾਨ।ਮ੍ਰਿਤ ਇਕ ਪਾਤ੍ਰ ਕੇ ਲਖੋ, ਹੈ ਸਭ ਪਾਤ੍ਰ ਗਯਾਨ ॥ ਕਬਿਤੁ ॥ਪੂਰਨ ਅਖੰਡ ਜੁ ਪ੍ਰਚੰਡ ਹੈ ਡੰਡਾਇਮਾਨ, ਏਕ ਤੇ ਅਨੇਕ ਯੋ ਪ੍ਰਪੰਚ ਭ੍ਰਮ ਬਾਦ ਹੈ ? ਦੂਖਨ ਅਨੰਤ ਰੂਪ ਕੰਚਨ ਸਰੂਪ ਜਿਮ, ਘਟ ਘਟ ਆਦਿ ਭੂਮ ਤੰਤ ਹੀ ਅਨਾਦ ਹੈ। ਜੈਸੇ ਨਭ ਭੇਦ ਨਾਹਿ. ਦਿਸਾ ਕੇ ਪ੍ਰਛੰਦ ਮਾਹਿ, ਉਕਤਿ ਯੁਕਤਿ ਯੁਤਿ ਬ੍ਰਹਮ ਏਕ ਆਦਿ ਹੈ। ਤਿ ਕੋ ਅਨੰਤਿ ਗਤਿ, ਗਤਿ ਸਤਿ ਟਹਿਲ ਸਿੰਘ .ਖਟ ਬਿਧ ਸੁਨੈ ਗੁਨੈ ਸੀਤਾ ਘਟ ਨਾਦ ਹੈ॥੮੪॥ (ਪੱਤਰਾ ੮੯-੯०)