ਹੱਥ ਲਿਖਤ ਨੰਬਰ 82

ਬਾਈ ਵਾਰਾਂ
ਲੇਖਕ : ਸ੍ਰੀ ਗੁਰੂ ਨਾਨਕ ਦੇਵ ਜੀ ਆਦਿ।
ਵੇਰਵਾ : ਪੱਤਰੇ ੫੪੦; ਪ੍ਰਤੀ ਸਫ਼ਾ ਸਤਰਾਂ ਦੀ ਔਸਤ ੯; ਦੋ-ਦੋ ਲਾਈਨਾ ਰੰਗੀਨ ਤੇ ਇਕ-ਇਕ ਕਾਲੀ ਹਾਸ਼ੀਆ ਲਿਖਤ ਸਾਫ਼ ਤੇ ਸ਼ੁੱਧ।
ਸਮਾਂ: ੧੬ਵੀਂ ਤੋਂ ੧੭ਵੀਂ ਸਦੀ ਤੱਕ।
ਆਰੰਭ : ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲੁ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
੨੧ਵੇਂ ਪੱਤਰੇ ਤੇ ਜਪੁਜੀ ਸਮਾਪਤ ਹੋ ਕੇ ਫੇਰ ਸ੍ਰੀ ਰਾਗ ਦੀ ਵਾਰ ਸ਼ੁਰੂ ਹੁੰਦੀਹੈ
"ੴ ਸਤਿਗੁਰ ਪ੍ਰਸਾਦਿ॥ ਸਿਰੀ ਰਾਗ ਕੀ ਵਾਰ ਮਹਲਾ ੪॥ ਸਲੋਕਾਂ ਨਾਲਿ॥
ਸਲੋਕ ਮ: ੩॥ ਰਾਗਾਂ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥ ਸਦਾ ਹਰਿ ਸਚੁ
ਮਨਿ ਵਸੈ ਨਿਹਚਲ ਮਤਿ ਅਪਾਰ ॥
ਅੰਤ : ਆਪ ਤਰਹਿ ਸੰਗੀ ਰਹਿ ਸਤ ਕੁਟੰਬ ਤਰਾਵੈ॥
ਜਨ ਨਾਨਕ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭਤਾਵੈ॥15॥1॥22॥ ਮੁਖ॥