ਹੱਥ ਲਿਖਤ ਨੰਬਰ 273 ਨਾਂ : ਬ੍ਰਜ ਆਨੰਦ (ਕ੍ਰਿਸ਼ਨ ਚਰਿਤ੍ਰ) (ਦੇਵਨਾਗਰੀ ਅੱਖਰਾਂ ਵਿਚ)ਲੇਖਕ : ਪ੍ਰੇਮ ਸਨੇਹੀ ਗੋੜ, ਮੁਰਾਦਾਬਾਦੀ।ਪੱਤਰੇ: 160ਵੇਰਵਾ: ਕਾਗਜ਼ ਦੇਸੀ, ਲਿਖਤ ਸਿੱਧੀ ਸਾਦੀ ਪਰ ਸਾਫ਼ ਤੇ ਸ਼ੁੱਧ ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ : ਸਿਆਹੀ ਫਿੱਕੀ ਕਾਲੀ: ਮੁੱਢਲਾ ਪੱਤਰਾ ਫਟਿਆ ਹੋਇਆ, ਬਾਕੀ ਪੁਸਤਕ ਅੱਛੀ ਹਾਲਤ ਵਿਚ ਹੈ।ਸਮਾਂ : ਸੰਮਤ 1933 ਬਿ.।ਲਿਖਾਰੀ : ਲੇਖਕ ਖੁਦ।ਆਰੰਭ : ਸ੍ਰੀ ਗਣੇਸਾਯ ਨਮ:। ਅਥ ਬ੍ਰਜ ਆਨੰਦ ਲਿਖਯਤੇ। ਅਸਤੁਤ ਗਣੇਸ ਜੀ ਕੀ॥ ਪਦ॥ ਪ੍ਰਥਮ ਸੁਮਰ ਸ੍ਰੀ ਗਣੇਸ, ਕਾਟ ਦੇ ਕਲੇਸ, ਸਕਲ ਗਯਾਨ ਔਰ ਬੁੱਧ ਰਿੱਧ ਸਿੱਧ ਦੇਨ ਹਾਰੇ। ਸਿੰਦੁਰ ਕੋ ਤਿਲਕ ਭਾਲ ਲੋਚਨ ਹੈਂ ਦੇਉ ਲਾਲ,ਤਨ ਵਿਸ਼ਾਲ ਲੋਬੋਦਰ ਏਕ ਦੰਤ ਧਾਰੇ ।..(ਪੱਤਰਾ 1)ਗੋੜ ਵਿਪ੍ਰ ਹੈਂ ਧਰਮ ਵੈਸ਼ਨਵ ਪ੍ਰੇਮ ਸਨੇਹੀ ਨਾਮ ਬਤਾਵੋਂ। ਬਸਤ ਮੁਰਾਦਾਬਾਦ, ਕ੍ਰਿਸ਼ਣ ਕੋ ਅਦਭੁਤ ਬ੍ਰਜ ਆਨੰਦ ਦਿਖਾਵੋਂ। ..( ਪੱਤਰਾ 2)ਅੰਤ: ਭਾਰੀ ਭਵ ਸਾਗਰ ਹਯਾ ਭਮਰਨ ਕੀ ਠੀਕ ਨਾਹਿ, ਉਠਤ ਤਰੰਗ ਅੰਗ ਥਰ ਥਰਰਾਇਏ। ਕਾਮ ਔਰ ਕ੍ਰੋਧ ਮਗਰ ਗ੍ਰਾਹ ਤਹਾਂ ਲਾਗ ਰਹੇ,ਖੇਂਚ ਗਹੇਂ ਛਿਨ ਮੇਂ ਤਨ ਕੋਨ ਬਿਧਿ ਬਚਾਇਏ।ਆਸਾ ਔਰ ਤ੍ਰਿਸਨਾ ਕੀ ਉਚੀ ਅਤਿ ਕਗਾਰ ਖੜੀ,ਸੂਝਤ ਨਹਿ ਮਾਰਗ ਕਿਸ ਭਾਂਤਿ ਯਾਰ ਪਾਇਏ।ਨਾਥ ਅਬ 'ਸਨੇਹੀ ਕੋ ਸਨੇਹ ਲਗੋ ਤੁਮ ਸੇ ਜੋ,ਜਾਹੀ ਬਿਧਿ ਹੋ ਰਾਜੀ ਕ੍ਰਿਸ਼ਣ ਵਾਹੀ ਬਿਧਿ ਨਿਵਾਇਏ।। 1246ਇਤਿ ਸ਼੍ਰੀ ਬ੍ਰਜ ਅਨੰਦ ਸਨੇਹੀ ਕ੍ਰਿਤਯੰ ਕ੍ਰਿਸ਼ਨ ਚਰਿਤੇ ਸਕਲ ਕਲਿ ਕਲੁਖ ਵਿਧਵਸਨੀ ਪ੍ਰੇਮ ਭਕਤ ਉਪਜਾਵਨ ਲੀਲਾ ਸਮਾਪਤ: ਸਭ ਚੈਤ੍ਰ ਕ੍ਰਿਸ਼ਣ ਸਮਪਤਯਾਂ ਭੇਮ ਵਾਸਰੇ ਲਿਖਤੇ ਪੁਸਤਕ ਸਨੇਹੀ ਲਾਲ ਬ੍ਰਾਹਮਣ ਪੈਲਾਨੀ ਮਧਯ ਸੰਵਤ 1933 ਰਾਧਾ ਕ੍ਰਿਸ਼ਣ ਕੀ ਜਯ।( ਪੱਤਰਾ 160)ਇਸ ਪੁਸਤਕ ਦੇ ਲੇਖਕ ਦਾ ਨਾਮ ਮੁੱਢ ਵਿਚ ਪ੍ਰੇਮ ਸਨੇਹੀ ਤੇ ਅੰਤ ਵਿਚ ਸਨੇਹੀ ਲਾਲ ਲਿਖਿਆ ਹੈ ਜਿਸ ਨੇ ਅਨੇਕ ਰਾਗ ਰਾਗਣੀਆਂ ਰਾਹੀਂ ਭਗਤੀ-ਭਾਵ ਵਿਚ ਕ੍ਰਿਸ਼ਨ-ਲੀਲਾ ਗਾਈ ਹੈ।