ਹੱਥ ਲਿਖਤ ਨੰਬਰ 223 8. ਕਥਾ ਰਾਜੇ ਬਿਕ੍ਰਮਾਜੀਤ ਤਥਾ ਭਰਥਰੀ ਕੀ ਤੇ ਹੋਰ ਰਚਨਾਵਾਂਲੇਖਕ : ਨਾਮਾਲੂਮ ।ਵੇਰਵਾ : ਪੱਤਰੇ ੧੩੬, ਪ੍ਰਤੀ ਸਫ਼ਾ ੭ ਸਤਰਾਂ ; ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਰੰਗੀਨ ਲਕੀਰਾ ਵਾਲਾ; ਪੁਸਤਕ ਬਿਨਾਂ ਜਿਲਦ, ਜਿਸ ਵਿਚ ਕਥਾ ਗੋਪੀ ਚੰਦ, ਤਨਖਾਹ ਨਾਮਾ, ਨਸੀਹਤ ਨਾਮਾ, ਪਰੀਛਿਆ ਗੁਰੂ ਨਾਨਕ, ਤੇ ਟੀਕਾ ਮਾਰਕੰਡੇ ਪੁਰਾਣ ਕਾ ਨਾਮੀ ਹੱਥ-ਲਿਖਤਾਂ ਸ਼ਾਮਲ ਹਨ। ਅੰਤਲੀਆਂ ਹੱਥ- ਲਿਖਤਾਂ ਦੇ ਪੱਤਰੇ ਪਾਟੇ ਹੋਏ ਹਨ।ਸਮਾਂ : ਨਿਸ਼ਚਿਤ ਨਹੀਂ।ਲਿਖਾਰੀ : ਸਿਪਾਹਾ ਸਿੰਘ, ਸਿੱਕਾ। (ੳ) ਕਥਾ ਰਾਜੇ ਬਿਕ੍ਰਮਾਜੀਤ ਤਥਾ ਭਰਧਰੀ ਕੀਆਰੰਭ : ੴ ਸਤਿਨਾਮ ਕਰਤਾ ਪੁਰਖੁ॥ ਕਥਾ ਰਾਜੇ ਬਿਕ੍ਰਮਜੀਤ ਕੀ। ਉਤਪਤੀ ਰਾਜੇ ਬਿਕ੍ਰਮਾਜੀਤ ਅਰੁ ਮੈਣਾਵੰਤੀ ਕੀ ਅਰੁ ਭਰਥਰੀ ਕੀ ਕਥਾ ਚਲੀ । ਗੰਧ੍ਰਬ ਜੋ ਸੀ ਸੋ ਰਾਜੇ ਇੰਦ੍ਰ ਕਾ ਪੁਤਰ ਸੀ। (ਪੱਤਰਾ ੧)ਅੰਤ : ਤਬ ਏਕ ਦਿਨ ਮੈਣਾਵੰਤੀ ਦੇਖ ਕਰਿ ਗੋਪੀ ਚੰਦ ਕੀ ਕਾਇਆ ਸੁੰਦਰ ਉਪਦੇਸ ਕਰਤ ਭਈ ਰਾਗੁ ਰਾਮਕਲੀ ਮੈਣਾਵੰਤੀ ਕਾ ਉਪਦੇਸ ਗੋਪੀ ਚੰਦ ਕੌ। (ਪੱਤਰਾ ੧)(ਅ) ਉਪਦੇਸ਼ ਮੈਣਾਵੰਤੀ ਕਾ ਰਾਜੇ ਗੋਪੀ ਚੰਦ ਕੋਆਰੰਭ : ੴ ਸਤਿਗੁਰ ਪ੍ਰਸਾਦਿ॥ ਰਾਗ ਰਾਮਕਲੀ ਮਹਲਾ ੧ ਉਪਦੇਸ ਮੈਨਾਵੰਤੀ ਕਾ ਰਾਜੇ ਗੋਪੀ ਚੰਦ ਕੋ॥ ਸਲੋਕ॥ ਦੋਹਰਾ॥ ਏਕ ਸਮੈ ਗੋਪੀ ਚੰਦੁ ਦੇਖਿਆ, ਮਜਨ ਕਰਤਾ ਰਾਣੀ ॥ ...., (ਪੱਤਰਾ ੧੫)ਅੰਤ : ਬਦਤ ਗੋਰਖ ਸੁਣ ਮੈਣਾਵੰਤੀ, ਤੇਰਾ ਅਸਥਿਰ ਭਇਆ ਰਜਾਨ। ਕਥਾ ਗੋਪੀ ਚੰਦ ਕੀ ਮੈਣਾਵੰਤੀ ਕੀ ਸੰਪੂਰਨ ਹੋਈ॥ ਸਿਪਾਹਾ ਸਿੰਘ ਸਿਕੇ ਦੇ। ਭੁਲ ਚੁਕ ਅਖਰ ਅਖਰ ਵਾਧਾ ਘਾਟਾ (ਪੱਤਰਾ ੧੩੬)(ੲ) ਤਨਖ਼ਾਹ ਨਾਮਾ ਪਾਤਸ਼ਾਹੀ ੧੦ ੴ ਸਤਿਗੁਰ ਪ੍ਰਸਾਦਿ॥ ਤਨਖਾਹੁ ਨਾਮਾ* ਪਾਤਸਾਹੀ ॥੧੦॥ ਪਰਸਨਿ ਕਰਨਿਭਾਈ ਨੰਦ ਲਾਲਿ ਜੀ ਕਾ ॥ਬਚਨਿ ਸ੍ਰ)ਗੁਰੂ ਸਿੰਘ ਜੀ ਕੈ॥ ਦੋਹਰਾ॥ ਪ੍ਰਸ਼ਨ ਕੀਓ ਨੰਦਿ ਲਾਲਿ ਜੀ, ਗੁਰੂ ਬਤਾਈਐਮੋਹਿ।..(ਪੱਤਰਾ੧)ਅੰਤ : ਰਾਜ ਕਰੇਗਾ ਖਾਲਸਾ, ਆਕੀ ਰਹੈ ਨ ਕੋਇ। ਖੁਆਰ ਹੋਇ ਸਭਿ ਮਿਲੈਗੀ, ਬਚੈ ਸਰਨਿ ਜੋ ਹੋਇ। ਇਤਿ ਸ੍ਰੀ ਨਸੀਹਤ ਨਾਮਾ ਸੰਪੂਰਨੰ॥ ਪੜ੍ਹੋ ਸੁਣੈ ਸੋ ਮੋਖ ਮੁਕਤਿ ਪਾਵੈ ॥ (ਪੱਤਰਾ ੪)(ਸ) ਨਸੀਹਤ ਨਾਮਾ ਬਾਬੇ ਨਾਨਕ ਜੀ ਕਾਆਰੰਭ : ੴ ਸਤਿਗੁਰ ਪ੍ਰਸਾਦਿ। ਤਿਲੰਗ ਮਹਲਾ ੧। ਨਸੀਹਤਿ ਨਾਮਾ ਬਾਬੇ ਨਾਨਕ ਜੀ ਕਾ ਲਿਖ਼ਤੇ। ਕੀਜੈ ਨੇਕਿ ਨਾਮੀ ਜੋ ਦੇਵੈ ਖੁਦਾਇ।..... (ਪੱਤਰਾ ੧)ਅੰਤ : ਕਰੈ ਅਰਜ ਬੰਦਗੀ ਬਾਬਾ ਨਾਨਕ ਜੀ ਐਸੇ ਆਲਮੁ ਕੋ ਤੇਰੀ ਪਨਾਹਿ॥ ਨਸੀਹਤ ਨਾਮਾ ਸੰਪੂਰਨੰ॥ (ਪੱਤਰਾ ੪ ਅ)ਹ) ਪਰੀਛਿਆ ਗੁਰੂ ਨਾਨਕ ਜੀ ਕਾਆਰੰਭ: ੴ ਸਤਿਗੁਰ ਪ੍ਰਸਾਦਿ। ਪਰੀਛਿਆ ਗੁਰੂ ਨਾਨਕ ਜੀ ਕੀ ਆਗਿਆ ਤੇ ਸਤ ਬਚਨਿ ਆਵੈ। ਸੰਸਾ ਭੋ ਟਾਵੈ (ਪੱਤਰਾ ੫)ਅੰਤ: ਸਤਿਗੁਰੂ ਜੀ ਕੈ ਵਾਕੁ ਸਤਿ ਸਤਿ ਚਾਹੀਏ॥੧॥ (ਪੱਤਰਾ ੧੭)ਕ) ਟੀਕਾ ਮਾਰਕੰਡੇ ਪੁਰਾਣ ਕਾਆਰੰਭ : ੴ ਗਣੇਸਾਏ ਨਮਹ॥ ਓ ਅਥ ਟੀਕਾ ਮਾਰਕੰਡੇ ਪੁਰਾਣ ਕਾ॥ ਮਾਰਕੰਡੇ ਸਕੂ ਕੁਮਾਰੁ ਕੋ ਪ੍ਰਸਨ ਕਰਤਾ ਹੈ.... (ਪੱਤਰਾ ੧)ਅੰਤ : ਪੱਤਰਾ ਨੰ. ੮ ਅੱਗੇ ਪੱਤਰੇ ਗੁੰਮ ਹੋਣ ਕਰਕੇ ਅੰਤਲਾ ਪਾਠ ਨਹੀਂ ਮਿਲਦਾ।