ਹੱਥ ਲਿਖਤ ਨੰਬਰ 242

ਰਾਮ ਗੀਤਾ ਰਾਮ ਤੇ ਹੋਰ ਰਚਨਾਵਾਂ
(ੳ)ਰਾਮ ਗੀਤਾ
(ਅ) ਰਾਮ ਹ੍ਰਿਦਾ(ਸਾਧੂ ਗੁਲਾਬ ਸਿੰਘ)
(ੲ) ਵਿਚਾਰ ਮਾਲਾ (ਅਨਾਥ ਪੁਰੀ)
(ਸ) ਜ਼ਫ਼ਰ ਨਾਮਹ ਪਾਤਸ਼ਾਹੀ ੧੦
(ਹ) ਸੁੰਦਰਦਾਸ ਜੀ ਕੇ ਸਵੈਯੇ
ਲੇਖਕ : ਸਾਧੂ ਗੁਲਾਬ ਸਿੰਘ।
ਵੇਰਵਾ : ਪੱਤਰੇ ੧੭ ਪ੍ਰਤੀ ਸਫ਼ਾ ੧੦ ਸਤਰਾਂ: ਲਿਖਤ ਸਾਫ ਤੇ ਸ਼ੁੱਧ; ਕਾਗ਼ਜ਼ ਦੇਸੀ: ਹਾਸੀਆ ਰੰਗੀਨ ਲਕੀਰਾਂ ਵਾਲਾ; ਲਿਖਤ ਕੁਝ ਅਸ਼ੁੱਧ, ਜਿਸ ਕਰ ਕੇ ਹਾਸ਼ੀਏ ਉਤੇ ਕਈ ਥਾਵੀਂ ਸੁਧਾਈ ਕੀਤੀ ਹੋਈ; ਕੁਝ ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਜਿਲਦ ਉਖੜੀ ਹੋਈ ਤੇ ਇਸ ਤੇ ਅੰਤ ਰਾਮ ਹਿਦਾ ਪੱਤਰਾ ੮, ਵਿਚਾਰ ਮਾਲਾ ਪੱਤਰੇ ੨੮,
ਜ਼ਫਰਨਾਮਾ ਪਾਤਸ਼ਾਹੀ ੧੦ ਪੱਤਰੇ ੨੭-੩੮ ਅਤੇ ਸੁੰਦਰ ਦਾਸ ਜੀ ਦੇ ਸਵੈਯੇ ਪੱਤਰੇ ਵਿਚਾਰ ਮਾਲਾ ਪੱਤਰੇ ੧-੧੮੦ ਦਰਜ ਹਨ।
ਸਮਾਂ : ਸੰਮਤ ੧੯੦੩ ਬਿ.
ਲਿਖਾਰੀ : ਨਾਮਾਲੂਮ।
ਆਰੰਭ : ਅਥ ਰਾਮ ਗੀਤਾ ਮੂਲ ਭਾਖਾ ਲਿਖਯਤੇ॥ ੴ ਸ੍ਰੀ ਮਹਾਦੇਵ ਉਵਾਚ।
ਕਬਿੱਤੁ ॥ ਤਬ ਹਰਿ ਰਾਮ ਚੰਦ ਜਗਤ ਅਨੰਦ ਕੰਦ...। (ਪੱਤਰਾ ੧)
ਅੰਤ : ਸੁੰਦਰ ਮੌਨ ਗਹੀ ਸਿਧ ਸਾਧਿਕ ਕੌਨ ਕਹੇ ਉਸ ਦੀ ਮੁਖ ਬਾਤੈ ॥੧੫॥
ਇਤਿ ਸ੍ਰੀ ਅਸਚਰਜ ਕੋ ਅੰਗ ਸਂਪੂਰਣਂ। ਸਮਾਪਤਹ ਅੰਗ ਸਮਾਪਤ॥ ੩੪॥ ਚੇਤੀਸ ॥੫੫੩॥ (ਪੱਤਰਾ ੧੭੯)
ਇਸ ਤੋਂ ਅੱਗੇ ਵੈਦਯਕ ਸੰਬੰਧੀ ਦੋ ਸਵੈਯੇ, ਸਿੰਗਰਫ ਦਾ ਨੁਸਖਾ ਤੇ ਸੁੰਦਰ ਜੀ ਤੇ ਸਵੈਯਾਂ ਦਾ ਤਤਕਰਾ ਦਰਜ ਹਨ।