ਹੱਥ ਲਿਖਤ ਨੰਬਰ 287 ਨਾਂ: ਬੂੰਦ ਸਤਸਈ ਤੇ ਹੋਰ ਰਚਨਾਵਾਂਲੇਖਕ: ਬ੍ਰਿੰਦਸਮਾਂ: ਲਗਭਗ 150 ਸਾਲ ਪੁਰਾਣੀ ।(ੳ) ਬ੍ਰਿਦ ਸਤਸਈਆਦਿ : ੴ ਸਤਿਗੁਰ ਪ੍ਰਸਾਦਿ ॥ ਅਥ ਬ੍ਰਿਦ ਸਤ ਸੈਯਾ ਕ੍ਰਿਤਿ ਕਵਿ ਥਿੰਦ ਲਿਖਯਤੇ॥ ਦੋਹਰਾ॥ ਸ੍ਰੀ ਗੁਰ ਨਾਥ ਪ੍ਰਭਾਵ ਤੇ ਹੋਤ ਮਨੋਰਥ ਸਿਧ॥ (ਪੱਤਰਾ 1)ਅੰਤ : ਜੈਸੇ ਹਰਿ ਕੇ ਨਾਮ ਤੇ ਹੋਤ ਸਭੀ ਅਭਿਰਾਮ॥ 702 ਇਤਿ ਸ੍ਰੀ ਕਵਿ ਬਿੰਦ ਕ੍ਰਿਤ ਥਿੰਦ ਬਿਨੋਦ ਸਤ ਸੈਯਾ ਸੰਪੂਰਣ "ਮਿਤੀ ਭਾਵ ਵਦੀ ਏਕਮ 1 ਭਾਦੋਂ ਪ੍ਰਵਿਸਟਾ 12 ਬੁਧਵਾਰ ਕੇ ਸੰਪੂਰਨੰ ॥ ਭੂਲ ਚੂਕ ਸਾਯ ਸੰਮਤ ਨੇ ਬਖਸ਼ਣੀ"(ਅ) ਰੂਪ ਭੁਖਦ-ਜੈ ਸਿੰਘਆਦਿ : ੴ ਸਤਿਗੁਰ ਪ੍ਰਸਾਦਿ॥ ਅਸ ਭੂਖਣ ਲਿਖਯਤੇ॥ ਭੂਯੰਗ ਛੰਦ॥ ਸਦਾ ਸਚਦਾਨੰਦ ਰੂਪ ਅਪਾਰੰ ॥ (ਪੱਤਰਾ 1)ਅੰਤ : ਸਦੀ ਹਾੜ ਕੀ ਤੀਜ ਕੋ ਜਾਨ ਲੀਜੈ॥ 191 ਇਤਿ ਸ੍ਰੀ ਜੈ ਕੇਹਰ ਬਿਰਚਤੇ ਭੂਪ ਭੂਖਣੇ ਨੀਤ ਗ੍ਰੰਥੇ ਨਵਮੰ ਰਤਨੰ ਸਮਾਪਤੀ॥ ੭ ॥ ਸੁਭ ॥ (ਪਤੱਰਾ 27)(ੲ) ਭਵਾਨੀ ਅਸਟਕਆਦਿ : ੴ ਸਤਿਗੁਰ ਪ੍ਰਸਾਦਿ॥ ਭਵਾਨੀ ਕਾ ਅਸਟਕ ਲਿਖਯਤੇ॥ ਤੁਹੀ ਸ਼ਾਹ ਸੰਸਾਰ ਕੀ ਕਾਰਨੀ ਹੈ। (ਪੱਤਰਾ 28)ਅੰਤ : ਨਮੋ ਬਾਕ ਬਾਨੀ ਨਮੋ ਬਾਕ ਬਾਨੀ। ਇਤਿ ਸ੍ਰੀ ਭਵਾਨੀ ਅਸਟਕ ਸੰਪੂਰਨੰ॥ (ਪੱਤਰਾ 29)(ਸ) ਗੰਗਾ ਅਸਟਕਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗੰਗਾ ਜੀ ਕੋ ਅਸਟਕ ਲਿਖਯਤੇ॥ ਭੂਯੰਗ ਪ੍ਰਯਾਤ ਛੰਦ ॥ ਤੁਹੀ ਹੈ ਸਦਾ (ਪੱਤਰਾ 29)ਅੰਤ : ਬਿਘਨ ਬ੍ਰਿਦ ਬਿਲਸਤ ਪਰਮ ਪ੍ਰਭ ਪਦੁ ਪਾਵਤ ਸੋਇ॥ 9॥ ਅਸਟਕ ਸ੍ਰੀ ਅੰਮ੍ਰਿਤਸਰ ਜੀ ਕੋ ਸਮਾਪਤ॥1॥ਇਸ ਮਗਰੋਂ ਬਿਸਨ ਪਦੇ ਅੰਕਿਤ ਹਨ। (ਪੱਤਰਾ 32)(ਹ) ਕਥਿਤ-ਜੈ ਸਿੰਘਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਕੇਹਰ ਜੈ ਕਵੀ ਕੇ ਕਥਿਤ ਲਿਖਯਤੇ॥ ਛਪੈ॥ ਅਥ ਗੁਰੂ ਜੀ ਜੋ ਅਸੀਰਬਾਂਦ॥ (ਪੱਤਰਾ 1)ਅੰਤ : ਮਾਰ ਕੇ ਧੂਰ ਕੀਏ ਚਕ ਚੂਰਨ ਰਖਿ ਲਈ ਹਿੰਦਵਾਨ ਕੀ ਚਾਦਰ ॥ 32॥ (ਪੱਤਰਾ 10)