ਹੱਥ ਲਿਖਤ ਨੰਬਰ 123 ੧. ਸ਼੍ਰੀ ਗੁਰੂ ਗ੍ਰੰਥ ਸਾਹਿਬਲੇਖਕ : ਸ੍ਰੀ ਗੁਰੂ ਨਾਨਕ ਦੇਵ ਜੀ ਆਦਿ।ਸੰਪਾਦਕ : ਸ਼੍ਰੀ ਗੁਰੂ ਅਰਜਨ ਦੇਵ ਜੀ।ਵੇਰਵਾ : ਪੱਤਰੇ (ਤਤਕਰੇ ਦੇ) 24, ਬਾਣੀ ਤੇ ੬੫੦; ਕਾਗ਼ਜ਼ ਕਸ਼ਮੀਰੀ (ਘੋਟਿਆ ਹੋਇਆ); ਲਿਖਤ ਸਾਫ਼ ਤੇ ਸ਼ੁੱਧ; ਕਿਤੇ ਕਿਤੇ ਅਸ਼ੁੱਧੀਆਂ ਵੀ ਹਨ, ਜੋ ਹੜਤਾਲ ਫੇਰ ਕੇ ਸੋਧੀਆਂ ਹੋਈਆਂ ਹਨ; ਹਾਸ਼ੀਆ ਰੰਗੀਨ ਲਕੀਰਾਂ ਵਾਲਾ।ਸਮਾਂ : ੧੮ਵੀਂ ਸਦੀ ਬਿ.।ਲਿਖਾਰੀ : ਨਾਮਾਲੂਮ।ਆਰੰਭ : (ਪਹਿਲਾ 24 ਪੱਤਰਿਆਂ ਤੇ ਤਤਕਰਾ ਹੈ ਤੇ ਫੇਰ ਬਾਣੀ ਹੈ ਤੇ ਫੇਰ ਬਾਣੀ ਸ਼ੁਰੂ ਹੁੰਦੀ ਹੈ) ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰਗੁਰਪ੍ਰਸਾਦਿ॥ ਜਪੁ ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ਅੰਤ : ਖਸਟ ਰਾਗ ਉਨਿ ਗਾਏ, ਸੰਗਿ ਰਾਗਨੀ ਤੀਸ।ਸਭੈ ਪ੍ਰਤੁ ਰਾਗਨ ਕੇ, ਅਠਾਰਹ ਦਸ ਬੀਸ॥੧॥੬॥ਇਸ ਹੱਥ-ਲਿਖਤ ਵਿਚ ਰਾਗਾਂ ਤੇ ਪ੍ਰਮੁਖ ਬਾਣੀਆਂ ਦੀ ਤਰਤੀਬ ਆਮ ਪ੍ਰਚਲਿਤ ਬੀੜਾ ਦੇ ਅਨੁਸਾਰ ਹੈ, ਜੋ ਜਪੁ ਨੀਸਾਣੁ ਤੋਂ ਸ਼ੁਰੂ ਹੋ ਕੇ ਰਾਗ ਮਾਲਾ ਪਰ ਸਮਾਪਤ ਹੁੰਦੀਆਂ ਹਨ।