ਹੱਥ ਲਿਖਤ ਨੰਬਰ 176

੧੨੦. ਸ੍ਰੀ ਗੁਰ ਮਹਿਮਾ ਪ੍ਰਕਾਸ਼
ਲੇਖਕ : ਬਾਬਾ ਸਰੂਪ ਦਾਸ, ਭੱਲਾ।
ਵੇਰਵਾ : ਪੱਤਰ ੪੬੨ ਪ੍ਰਤੀ ਸਫਾ ੨੩ ਸਤਰਾਂ, ਕਾਗਜ ਦੇਸੀ ਲਿਖਤ ਸਾਫ ਤੇ ਸ਼ੁੱਧ, ਹਾਸੀਆ ਸਾਦਾ ਬਿਨਾਂ ਲਕੀਰਾਂ ਦੇ; ਕਾਗ਼ਜ ਕਿਰਮ ਖੁਰਦਾ, ਜਿਸ ਕਰਕੇ ਪੱਤਰਿਆਂ ਵਿਚ ਥਾਂ ਪਰ ਥਾਂ ਥੋੜੇ ਬਹੁਤੇ ਛੇਕ ਪਏ ਹੋਏ, ਤੇ ਕੁਝ ਪੱਤਰੇ ਨਵੇਂ ਸਿਰਿਓਂ ਲੇਵੀ ਲਾ ਕੇ ਮੁਰੰਮਤ ਕੀਤੇ ਹੋਏ, ਪੁਸਤਕ ਸਜਿਲਦ।
ਸਮਾਂ: ਮਾਘ ੧੩, ਸੰਮਤ ੧੮੫੭ ਬਿ.।
ਲਿਖਾਰੀ : ਬਾਬਾ ਕਿਰਪਾ ਸਿੰਘ, ਭੱਲਾ।
ਸਥਾਨ : ਅਮ੍ਰਿਤਸਰ।
ਆਰੰਭ : ੴ ਸਤਿਗੁਰ ਪ੍ਰਸਾਦਿ॥ ਦੋਹਰਾ॥
ਸਤਿਗੁਰ ਪ੍ਰਕਾਸ ਸਾਖੀ ਜਨਮ, ਜਗੁ ਗਾਵਤ ਨਿਤ ਨੀਤ।
ਮਹਿਮਾ ਪ੍ਰਕਾਸ ਤਿਹ ਨਾਮ ਧਰਿ, ਲਿਖ ਪੋਥੀ ਕੀਨੀ ਮੀਤ॥੧॥ (ਪੱਤਰਾ ੧)
ਅੰਤ: ਇਹ ਬੰਦੇ ਕੀ ਕਥਾ ਸੰਛੇਪ ਕਹੀ ਸੋ ਸੁਨੀ। ਆਗੇ ਸਾਖੀਆਂ ਦਸ ਮਹਲਾ ਕੀਆਂ
ਅਰੁ ਬੰਦੇ ਕੀ ਸੰਪੂਰਨ ਹੋਈ।
ਸ੍ਰੀ ਵਾਹਗੁਰੂ ਮੁਖ ਕਰੋ ਉਚਾਰ। ਹੋਇ ਦਿਆਲ ਕਰ ਲਏ ਉਧਾਰ । -
ਸੰਮਤੁ ੧੮੫੭ ਮਿਤੀ ਮਾਘ ਦੀ ੧੩ ਪੋਥੀ ਮਹਮਾ ਪ੍ਰਕਾਸ ਕੀ ਸੰਪੂਰਨ ਹੋਈ। ਹੋਰੁ
ਆਰੰਭ ਕੀਤਾ ਕਾਸੀ ਜੀ ਅਰ ਅੰਮ੍ਰਿਤਸਰ ਜੀ ਸੰਪੂਰਨ ਹੋਈ। ਟਹਲ ਕੀਤੀ ਬਾਬਾ
ਕਿਰਪਾ ਸਿੰਘ ਕੁਲ ਗੁਰੂ ਅਮਰ ਦਾਸ ਸਾਹਿਬ ਜੀ ਪਰਵਾਰ ਬਾਰੇ ਮੋਹਰੀ ਜੀ ਕੇ
ਵਿਚੋਂ | ਭੇਟ ਬਾਬੇ ਪੰਜਾਬ ਸਿੰਘ ਜੋਗ ਕੀਤੀ ਸ੍ਰੀ ਬਾਵਲੀ ਜੀ ਉਪਰ । ਪੁਸਤਕੁ ਸੰਪੂਰਣੰ। (ਪੱਤਰਾ 692)
ਇਸ ਪੁਸਤਕ ਵਿਚ ਦਸ ਸਿੱਖ ਗੁਰੂ ਸਾਹਿਬਾਨ ਦਾ ਸੰਖੇਪ ਇਤਿਹਾਸ ਦਰਜ ਹੈ ਜੋ ਭਾਈ ਸੰਤੋਖ ਸਿੰਘ ਦੇ ਗੁਰ ਪ੍ਰਤਾਪ ਸੂਰਜ ਨਾਲੋਂ ਕਿਤੇ ਕਿਤੇ ਕੁਝ ਵਿਕੋਲਿਤਾ ਹੈ। ਇਸ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਪ੍ਰਕਾਸ਼ਿਤ ਕੀਤਾ ਹੈ।