ਹੱਥ ਲਿਖਤ ਨੰਬਰ 212 ਸਭਾ ਮੰਡਨਲੇਖਕ : ਸਾਧੂ ਅਮੀਰ ਦਾਸ।ਵੇਰਵਾ : ਪੱਤਰੇ ੧੦੬; ਪ੍ਰਤੀ ਸਫ਼ਾ ੨੨ ਸਤਰਾਂ: ਕਾਗ਼ਜ਼ ਕਸ਼ਮੀਰੀ; ਲਿਖਤ ਸਾਫ਼ ਪਰ ਕਿਤੇ ਕਿਤੇ ਅਸ਼ੁੱਧ ਹਾਸ਼ੀਆ ਪੱਤਰਾ ੪੦ ਤੱਕ ਪੀਲੀਆਂ ਲਕੀਰਾਂ ਵਾਲਾ: ਬਾਕੀ ਇਸ ਤੋਂ ਅੱਗੇ ਸਾਰੇ ਪੱਤਰਿਆਂ ਦਾ ਹਾਸ਼ੀਆ ਸਾਦਾ (ਬਿਨਾਂ ਲਕੀਰਾਂ ਦੇ) ਹਾਸ਼ੀਏ ਤੇ ਕਾਲੀ, ਜਾਮਨੀ ਤੇ ਨੀਲੀ ਸਿਆਹੀ ਅਥਵਾ ਪੈਨਸਲ ਨਾਲ ਕੁਝ ਫੁੱਟ ਨੋਟ ਜਾਂ ਸ਼ਬਦ ਲਿਖੇ ਹੋਏ; ਪੱਤਰਾ ਨੰ. ੪੦ ਤਕ ਉਪਰੋਂ ਸਫ਼ਿਆਂ ਦੇ ਸਿਰੇ ਭੁਰੇ ਹੋਏ।ਸਮਾਂ: ੧੮੮੪ ਬਿ।ਲਿਖਾਰੀ : ਗੇਂਦਾ ਸਿੰਘ।ਆਰੰਡ : ੴ ਸ੍ਰੀ ਕਸੋਰੀ ਬਲਭਾਯ ਨਮ:। ਅਬ ਸਭਾ ਮੰਡਨ ਅਮੀਰ ਦਾਸ ਕ੍ਰਿਤ ਲਿਖਯਤੇ। ਕਬਿੱਤ ॥ ਤਰਨ ਤਨੂਜਾ ਤੀਰ ਸੁਖਦ ਮੀਰ ਧੀਰ, ਖਗਨਿ ਕੀ ਭੀਰ ਹਿਯੋ ਹੋਰ ਹਰਖਤ ਹੈ।...ਅੰਤ : ਸਾਲ ਬੇਦ ਅਹਿ ਬਸੂ ਸਸੀ, ਕਾਤਕ ਪੰਚਮ ਸੇਤ। ਸੁਧਾ ਸਰੋਵਰ ਤੀਰ ਸੁਭ ਰਚਯੋ ਗ੍ਰੰਥ ਧਰ ਹੇਤ॥ ੧੭੪॥ ਇਤਿ ਸ੍ਰੀ ਮਤ ਅਮੀਰ ਦਾਸ ਬਿਰਯਤੇ ਸਭਾ ਮੰਡਨੋ ਸਬਦਾਰਥ ਅਲੰਕਾਰ ਨਿਰੂਪਨੰ ਨਾਮ ਪੰਚਮ ਉਲਾਸ॥ ੫॥ ਸੁਭੇ ਭੂਯਾਤ॥ ਸ੍ਰੀ ਕਿਸੋਰੀ ਬਲਭਾਯ ਨਮ: ਦਸਖਤ ਗੇ ੩੦੦ ਸਿੰ ੬੦੦੦ ਕਤਕ ਤਾਰੀਖ ਤੇਰਾਹ। ਕ੍ਰਿਸ਼ਨ ਹਰਿ ਹਰਿ ਜਪੋ। (ਪੱਤਰਾ ੧੦੬)