ਹੱਥ ਲਿਖਤ ਨੰਬਰ 138 ਜਪੁਜੀ ਸਟੀਕਲੇਖਕ : ਸਾਧੂ ਆਨੰਦ ਘਨ, ਉਦਾਸੀ।ਵੇਰਵਾ : ਪੱਤਰੇ ੭੮: ਪ੍ਰਤੀ ਸਫ਼ਾ ੧੫ ਸਤਰਾਂ: ਲਿਖਤ ਪੁਰਾਣੀ ਕਾਗ਼ਜ਼ ਦੋਸੀ ਮੋਟਾ: ਲਿਖਤ ਸਾਫ਼ ਤੇ ਸ਼ੁੱਧ; ਕਿਤੇ ਕਿਤੇ ਕੋਈ ਕੋਈ ਵਾਕ ਲਾਲ ਸਿਆਹੀ ਨਾਲ ਲਿਖਿਆ ਹੋਇਆ; ਹਰੇਕ ਸਫ਼ੇ ਤੇ ਦੋਹੀਂ ਪਾਸੀਂ ਤਿੰਨ ਲਕੀਰਾਂ (ਇਕ ਇਕ ਕਾਲੀ ਤੇ ਦੋ ਦੋ ਲਾਲ)।ਸਮਾਂ : ਸੰਮਤ ੧੮੫੨ ਬਿ.। ਲਿਖਾਰੀ-ਨਾਰਾਇਣ ਦਾਸ, ਦੇਵੀ ਦੁਆਰਾ, ਵੈਰੋਵਾਲ।ਆਰੰਭ : (ਮੁੱਢਲਾ ਪੱਤਰਾ ਗੁੰਮ) ਸੋਰਠਾ।ਸ੍ਰੀ ਗੁਰ ਰਾਮ ਦਿਆਲ, ਚਿਦਾਨੰਦੁ ਕਰਣਾ ਰਵਣ। ਤਾ ਚਰਨਨ ਉਰ ਧਾਰ, ਆਨੰਦ ਘਨ ਵਰਨਨ ਕਰੈ॥੧॥ਗੁਰ ਨਾਨਕ ਜਪਿ ਜੀ ਕੀਓ, ਨਿਜ ਮਤਿ ਕੋ ਨਿਰਧਾਰੁ। ਆਨੰਦੁ ਘਨ ਟੀਕਾ ਕਰੈ, ਤਾ ਕਉ ਅਰਥ ਵੀਚਾਰੁ ॥੨॥(ਮੂਲ) ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲੁ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ ॥(ਟੀਕਾ) ਸਤਿ ਜੋ ਨਾਮੁ ਹੈ ਸੋ ਕਰਤਾ ਪੁਰਖ ਪਰਮੇਸਰ ਕਾ ਹੀ ਹੈ। ਔਰੁ ਸਭੀ ਨਾਮੁ ਝੂਠੇ ਹੈਂ। ਕਾਹੇ ਤੇ ਜੋ ਨਾਮੁ ਸਤਿ ਹੈ, ਤਬੀ ਤੋ ਜਾਪਕ ਕੋ ਸਤਿ ਪਦਵੀ ਪ੍ਰਾਪਤ ਕਰਤਾ ਹੈ, ਔਰੁ ਨਾਮ ਝੂਠੇ ਹੈਂ ........।ਅੰਤ : ਜਿਨੀ ਨਾਮੁ ਧਿਆਇਆ ਗਏ ਮਸਕਤ ਘਾਲੁ। ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲ।ਜਿਨ ਸਤਿਪੁਰਖੋ ਨੇ ਨਾਮ ਕਾ ਅਰਾਧਨ ਕਹਾ ਅਤੇ ਪੂਰੀ ਕਮਾਈ ਕਰ ਗਏ ਓਹੀ ਮੁਖ ਪ੍ਰਮੇਸਰ ਦੁਆਰੇ ਉਜਲੇ ਹੈਂ ਔਰ ਕੇਤੇ ਹੀ ਤਿੰਨ ਕੇ ਸਾਥ ਛੁਟੈਗੇ ।.......ਸੋਰਠਾ ॥ ਗੁਰ ਨਾਨਕ ਉਰ ਧਾਰ, ਆਨੰਦ ਘਨ ਟੀਕਾ ਕਰੈ। ਪਾਵੇ ਅਲਖੁ ਅਪਾਰੁ, ਜੋ ਇਸ ਪੜਹਗੇ। ਦੋਹਰਾ॥ ਸੰਮਤ ਪੁਰਾਣ ਸਤ ਅਰਧ ਸਤ ਯੁਗਮ ਅਧਿਕ ਹੈ ਜਾਸੁ॥ ਮੀਨ ਮਾਸ ਸੰਕਰ ਪੁਰੀ, ਕੀਨੋ ਲਿਖਨ ਬਿਲਾਸੁ॥ਇਤ ਸ੍ਰੀ ਗੁਰ ਨਾਨਕ ਵੰਸੁ ਪ੍ਰਸੂਤ ਦਸਮ ਪੁਰਖ ਸ੍ਰੀ ਗੁਰ ਰਾਮ ਦਿਆਲ ਸਿਖ ਆਨੰਦੁ ਘਨੁ ਵਿਰਚਿਤ ਸ੍ਰੀ ਜਪੁਜੀ ਟੀਕਾ ਸਮਾਪਤੰ ॥ ਅਨੰਦਘਨ ਦੇ ਸਾਰੇ ਗੁਰਬਾਣੀ ਟੀਕੇ ਭਾਸ਼ਾ ਵਿਭਾਗ ਦੁਆਰਾ ਛਾਪੇ ਜਾ ਚੁੱਕੇ ਹਨ