ਹੱਥ ਲਿਖਤ ਨੰਬਰ-50

(ੳ) ਪ੍ਰਸ਼ਨੋਤਰ ਮਾਲਾ (ਗ੍ਰੰਥ-ਸੰਗ੍ਰਹਿ)
(ਅ) ਅਧਯਾਤਮ ਪ੍ਰਕਾਸ਼
(ੲ) ਬਾਰਾ ਮਾਹਾ ਗੁਰੂ ਗੋਬਿੰਦ ਸਿੰਘ ਜੀ ਕਾ
(ਸ) ਸੀਹਰਫ਼ੀ ਸੋਭਨ ਸਿੰਘ ਕੀ
(ਸ) ੧੪੭ ਸੀਹਰਫ਼ੀ ਸਾਈਂ ਦਾਸ ਕੀ
(ਹ) ਸੀਹਰਫ਼ੀ ਬੁੱਲੇ ਸ਼ਾਹ ਕੀ
(ਕ) ਸੀਹਰਫ਼ੀ (ਬਾਵੇ) ਕੇਸਰ ਦਾਸ ਕੀ
(ਖ) ਗਿਆਨ ਸੁਰੋਦੈ
ਲੇਖਕ : ਸ੍ਰੀ ਸੁਕਦੇਵ ਜੀ।
ਵੇਰਵਾ : ਪੱਤਰੇ ੩੯ ਤੋਂ ੪੯ ਤਕ (੧੧); ਪ੍ਰਤੀ ਸਫ਼ਾ ੭ ਸਤਰਾਂ: ਪ੍ਰਾਚੀਨ ਲਿਖਤ; ਅੱਖਰ ਸਿੱਧੇ ਸਾਦੇ ਗੁਰਮੁਖੀ; ਕਾਗ਼ਜ਼ ਦੇਸੀ: ਹਾਸ਼ੀਆ ਦੋ ਦੋ ਲਕੀਰਾਂ ਵਾਲਾ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਨਾਮਾਲੂਮ।
ਆਰੰਭ : (ਪਹਿਲਾਂ ਕੁਝ ਪੱਤਰੇ ਵਿਚਾਰ ਮਾਲਾ ਦੇ, ਤੇ ਇਸ ਤੋਂ ਪਿਛੋਂ ਪ੍ਰਸ਼ਨੋਤਰ ਮਾਲਾ ਦਾ ਪਾਠ ਤੁਰਦਾ ਹੈ) ੴ ਸਤਿਗੁਰ ਪ੍ਰਸਾਦਿ। ਅਪਾਰ ਸੰਸਾਰ ਸਮੁਦ੍ਰ ਬਿਖੇ ਬੂਡਤ ਹੋ ਸੋ ਸਰੇਇ ਕਿਆ ਹੈ? ਹੋ ਗੁਰੇ! ਹੇ ਕ੍ਰਿਪਾਲ! ਕਹੋ ਕ੍ਰਿਪਾ ਕਰਿ ।.
ਅੰਤ : ਜੋ ਇਸ ਕੋ ਕੰਨ੍ਹ ਕਰੇ ਅਰ ਜੋ ਇਸ ਤੋਂ ਸ੍ਵਣ ਕਰੇ ਪ੍ਰਸ਼ਨੋਂ ਅਰ ਉਤਰੋਂ ਕੀ ਏਹ ਮਾਲਾ ਹੈਂ ਰਤਨੋਂ ਅਰ ਮਣੋਂ ਕੀ ਆਨੰਦ ਕੋ ਬਢਾਵਤੀ ਹੈ ਗਿਆਨੀਓਂ ਕੋ॥ ਅਰੁ ਸੁੰਦਰੁ ਹੈ ਜੈਸੇ ਸ਼ਿਵ ਕੀ ਕਥਾ ਹੈ-ਅਰ ਜੈਸੇ ਸ੍ਰੀ ਕ੍ਰਿਸ਼ਨ ਕੀ, ਕਥਾ ਹੈ॥ ੩੩॥ ਇਤ ਸ੍ਰੀ ਸੁਕਦੇਵ ਜਤਿੰਦਰ ਵਿਰਚਿਤਾ ਪ੍ਰਸ਼ੋਤਰ ਮਾਲਾ ਸਮਾਪਤੰ ॥ ਰਾਮ ਜੀ।