ਹੱਥ ਲਿਖਤ ਨੰਬਰ 295 ਨਾਂ : ਪੰਚਦਸ਼ੀ ਭਾਖਾਲੇਖਕ : ਸ੍ਵਾਮੀ ਆਤਮ ਸ੍ਵਰੂਪ।ਪੱਤਰੇ 244ਵੇਰਵਾ : ਪੱਤਰੇ ਪ੍ਰਥਮ ਬਿਬੇਕ 16, ਦੂਜਾ ਬਿਬੇਕ 15, ਤੀਜਾ ਬਿਬੇਕ 8, ਚੋਥਾ ਬਿਬੇਕ 11, ਪੰਜਵਾਂ ਬਿਬੇਕ 2, ਛੇਵਾਂ ਚਿਤ੍ਰ ਦੀਪ 35, ਸੱਤਵਾਂ ਤ੍ਰਿਪਤਿ ਦੀਪ 445, ਅੱਠਵਾਂ ਕੂਟਸਥ ਦੀਪ 11, ਨੌਵਾਂ ਧਯਾਨ ਦੀਪ 22, ਦਸਮਾਂ ਨਾਟਕ ਦੀਪ 6, ਗਯਾਰ੍ਹਵਾਂ ਬ੍ਰਹਮਾਨੰਦ ਯੋਗ 31, ਬਾਰ੍ਹਵਾਂ ਆਤਾਮਾਨੰਦ 15, ਤੇਰ੍ਹਵਾਂ ਅਦੁਤਾਨੰਦ 16, ਚੌਦ੍ਰਵਾਂ ਬ੍ਰਹਮਾਨੰਦ 6 ਤੇ ਪੰਦਰ੍ਹਵਾਂ ਵਿਦਯਾਨੰਦ 5, ਕੁੱਲ ਜੋੜ 244, ਪ੍ਰਤੀ ਸਫ਼ਾ 15 ਸਤਰਾਂ, ਕਾਗਜ਼ ਦੇਸੀ, ਲਿਖਤ ਸਾਫ਼ ਤੇ ਸ਼ੁੱਧ, ਕਈ ਥਾਵੇਂ ਟਿੱਪਣੀਆਂ ਹਾਸ਼ੀਏ ਉਤੇ ਬਾਰੀਕ ਕਲਮ ਨਾਲ ਲਿਖੀਆਂ ਹੋਈਆਂ, ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ, ਬ੍ਰਹਮਾਨੰਦ ਤੇ ਆਤਮਾ ਨੰਦ ਦੇ ਅੰਤਲੇ ਸਫ਼ਿਆਂ ਉਤੇ ਵੇਦਾਂਤ ਸਬੰਧੀ ਕੁਝ ਵਚਨ ਸੰਸਕ੍ਰਿਤ ਵਿਚ ਲਿਖੇ ਹੋਏ, ਪੱਤਰੇ ਖੁਲ੍ਹੇ, ਪੁਸਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਸਮਾਂ :ਸੰਮਤ 1934-36 ਬਿ.।ਲਿਖਾਰੀ :ਭਾਈ ਬਿਸ਼ਨ ਸਿੰਘ।ਆਰੰਭ :ੴ ਸਤਿਗੁਰ ਪ੍ਰਸਾਦਿ॥ ਦੋਹਰਾ॥ਸ੍ਰੀ ਗੁਰੂ ਨਾਨਕ ਚਰਨ ਰਜ, ਭਜ ਮਨ ਬਾਰੰਬਾਰ। ਜਾਸ ਭਜਨ ਕਰ ਜਾਨੀਏ, ਅਦਯ ਬ੍ਰਹਮ ਅਪਾਰ॥1॥ਸ੍ਰੀ ਮਤ ਗੰਗਾ ਰਾਮ ਗੁਰੂ, ਕਰਨ ਕਮਲ ਕੀ ਸੇਵ। ਸੰਸਯ ਤਿਮਰ ਮਿਟਾਯ ਕੈ ਦਰਸਯੋ ਆਤਮ ਦੇਵ॥2॥ਅਥ ਪੰਚਦਸੀ ਭਾਖਾ ਬਾਰਤਿਕ ਲਿਖ੍ਯਤੇ। ਇਸ ਪੰਚਦਸੀ ਕੇ ਪੰਦ੍ਰਾ ਗ੍ਰੰਥ ਹੈ: ਪੰਚ ਬਿਵੇਕ, ਪੰਚ ਦੀਪ, ਪੰਚ ਆਨੰਦ। ਤਿੰਨ ਪਾਂਚੂ ਬਿਬੇਕੋਂ ਮੈਂ ਸੇ ਪਹਿਲੇ ਬਿਬੇਕ ਕਾ ਨਾਮ ਪ੍ਰਰਕ ਤਤ੍ਰ ਬਿਬੇਕ ਹੈ, ਤਿਸ ਕੇ ਆਦਿ ਮੈਂ ਟੀਕਾਕਾਰ ਕਾ ਮੰਗਲਾਚਰਨ ਹੈ।...ਅੰਤ :ਨਮੋ ਨਮੋ ਪਰਮਾਤਮਾ, ਅਦੈ ਰੂਪ ਅਪਾਰ । ਜਾਸ ਯਾਨ ਤੇ ਜਾਨੀਐ, ਸਗਲੇ ਜਗਤ ਅਸਾਰ॥1॥ਸ੍ਰੀ ਮਤ ਗੰਗਾ ਰਾਮ ਗੁਰ, ਪਾਦ ਪਦਮ ਪਰਤਾਪ। ਗ੍ਰੰਥ ਸਕਲ ਪੂਰਨ ਭਯੋ, ਮਿਟੇ ਵਿਘਨ ਕਰ ਪਾਪ ॥12॥ਪੰਚ ਦਸੀ ਭਾਖਾ ਭਈ, ਫਤੇ ਚੰਦ ਕੇ ਹੇਤ। ਤਹਿ ਵਿਚਾਰ ਕਰ ਜਾਨੀਐ, ਵੇਦ ਕਹਿਤ ਜਹਿ ਨੇਤ ॥3॥ਫਤੇ ਚੰਦ ਕੀ ਪ੍ਰਾਰਥਨਾ, ਪੰਚ ਦਸੀ ਅਤਿ ਸਾਰ। ਬ੍ਰਿਧ ਅਵਸਥਾ ਆ ਗਈ ਕ੍ਯੋਂ ਕਰ ਕਰੋ ਵਿਚਾਰ ॥4॥ਭਾਖਾ ਦੈ ਤਾ ਕੀ ਪ੍ਰਗਟ, ਤਾ ਕਾ ਕਰੋ ਵਿਚਾਰ। ਜੋ ਤਾ ਮੈ ਸੰਸੈ ਰਹੈ. ਪੁਛ ਕਰ ਦਿਓ ਨਿਵਾਰ ॥5॥ਫਤੇ ਚੰਦ ਤਬ ਬੋਲਿਆ, ਭਾਖਾ ਹੈ ਅਤਿ ਗੂੜ੍ਹ। ਵਾਰਤਿਕ ਪੰਚ ਦੱਸੀ ਕਰੋ, ਪੰਡਿਤ ਹੋਇ ਪੜ੍ਹਿ ਮੂੜ੍ਹ 16॥ਸ੍ਰੀ ਮਤ ਗੰਗਾ ਰਾਮ ਕੇ, ਸਿੱਖ ਆਤਮ ਸਰੂਪ।ਤਾ ਨੇ ਭਾਖਾ ਯਹ ਕਰੀ, ਪੰਚ ਦਸੀ ਸੁ ਅਨੂਪ 117॥ਵਾਰਤਿਕ ਪੰਚ ਦਸੀ ਭਈ ਗੁਰ ਆਗ੍ਯਾ ਅਨੁਸਾਰ।ਅਪਰੋਖ ਬੋਧ ਤਹਿ ਵਰ ਮਿਲੇ, ਪੜ੍ਹੇ ਜੁ ਬਾਰੰਬਾਰ ॥੪॥ਇਤਿ ਸ੍ਰੀ ਵਿਦ੍ਯਾਰੰਨ ਮੁਨੀਸ਼੍ਵਰ ਵਿਰਚਿਤਾ ਪੰਚ ਦਸੀ ਸਮਾਪਤੰ।(ਪੱਤਰਾ 244)