ਹੱਥ ਲਿਖਤ ਨੰਬਰ 173

१० ਸਾਦੂ ਸੁੰਦਰ ਦਾਸ ਜੀ ਕੀ ਬਾਣੀ (ਸੁੰਦਰ ਬਿਲਾਸ)
ਲੇਖਕ : ਸਾਧੂ ਸੁੰਦਰ ਦਾਸ।
ਵੇਰਵਾ : ਪੱਤਰੇ ੧੭੮: ਪ੍ਰਤੀ ਸਫਾ ੮ ਸਤਰਾਂ: ਕਾਗ਼ਜ਼ ਕਸ਼ਮੀਰੀ, ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਚੌਕੋਰ ਰੰਗੀਨ ਲਕੀਰਾਂ ਵਾਲਾ: ਸਿਰਲੇਖ, ਕੁਝ ਤੁਕਾਂ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ: ਪੁਸਤਕ ਅੱਛੀ ਹਾਲਤ ਵਿਚ ਹੈ।
ਸਮਾਂ : ਸੰਮਤ 1928 ਬਿ.।
ਲਿਖਾਰੀ : ਭਾਈ ਪਿਆਰਾ ਸਿੰਘ।
ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਵਸਤਿ ਸ੍ਰੀ ਗਣੇਸਾਯ ਨਮ:। ਸ੍ਰੀ ਗੁਰਵੇ ਨਮ:। ਅਥ
ਬਾਣੀ ਸੁੰਦਰ ਦਾਸ ਕ੍ਰਿਤ। ਪ੍ਰਿਥਮੇ ਗੁਰ ਦੇਵ ਕੋ ਅੰਗ॥ ਦੋਹਰਾ॥
ਹਮ ਜਾਨਿਆ ਥਾ ਆਪ ਥੀ ਦੂਰ ਪਰੇ ਹੈ ਕੋਈ।
ਸੁੰਦਰ ਜਬ ਸਤਿਗੁਰ ਮਿਲੈ ਸੋਹੰ ਹੰਸੋ ਹੋਇ॥ ੧॥....... (ਪੱਤਰਾ ੨)
ਅੰਤ : ਜੋਗੀ ਥਕੇ ਕਹਿ ਜੈਨ ਥਕੇ ਕਹਿ, ਰਿਖ ਤਾਪਸ ਥਾਕ ਰਹੇ ਫਲ ਖਾਤੇ।
ਸੰਨਯਾਸੀ ਥਕੇ ਬਨਬਾਸੀ ਥਕੇ, ਜੁ ਉਦਾਸੀ ਥਕੇ ਬਹੁ ਫੇਰ ਫਿਰਾਤੇ।
ਸੇਖ ਮਸਾਇਕ ਔਰ ਉਲਾਹਿ ਕਥਾ ਕਰ ਹੈ ਮਨ ਮੈ ਮੁਸਕਾਤੇ।
ਸੁੰਦਰ ਮੌਨ ਗਹੀ ਸਿਧ ਸਾਧਿਕ, ਕੌਨ ਕਹੈ ਉਸ ਕੀ ਮੁਖ ਬਾਤੇ॥ ੧੫॥੩੪॥ ੫੫੩॥
ਇਤਿ ਸ੍ਰੀ ਅਸਚਰਜ ਕੋ ਅੰਗ ਸੰਪੂਰਣੇ। ਸਮਾਪਤੰ ॥ ੫੫੩॥ ਦਸਖਤ, ਪਿਆਰਾ ਸਿੰਘ, ਸੰਮਤ ਉਨੀ ਸੈ ੨੮ ਅੱਗੇ ਲੰਡੇ ਅੱਖਰਾਂ ਵਿਚ) ਮਿਤੀ ਕਤਕ ਸੁਦੀ ੨੬।
ਪੱਤਰੇ ੧੭੭-੭੭
ਇਸ ਤੋਂ ਅੱਗੇ ਪੱਤਰਾਂ ੧੭੮ ਦੇ ਦੂਜੇ ਪਾਸੇ ਇਹ ਕਬਿੱਤ ਹੈ—
ਨਦੀਓਂ ਮੈ ਗੰਗ ਤਾਰਯੋਂ ਮੈਂ ਚੰਦ ਵਤ,
ਤੇਜੋ ਮੈਂ ਪਤੰਗ ਵਤ ਸੰਤਨ ਮੈ ਮਾਨੇ ਹੋ।
ਨਰੋ ਮੈ ਨਰਿੰਦ ਸਮ ਮਿਗੋਂ ਮੈ ਮ੍ਰਿਗਿੰਦ ਸਮ,
ਫੂਲੋਂ ਮੈ ਮਲਿਦ ਸਮ ਪ੍ਰਭਾ ਕੇ ਖਾਜਨੇ ਹੋ।
ਸੰਤਨ ਮੈਂ ਸੰਤ ਹੈ, ਮਹੰਤ ਹੈ ਮਹੰਤਨ ਮੈ,
ਗੁਨੀਅਨ ਮੈ ਗੁਨੀ ਮਰਦਾਨਿਓ ਮੈਂ ਦਾਨੇ ਹੋ।
ਬੁਧ ਕੇ ਖਾਜਨੇ ਪੁਨ ਮਯਾ ਸਿੰਧ ਮਾਨੇ ਕਾਮ,
ਕਾਨ ਤੇ ਨਿਕਾਨੇ ਪੁਨ ਨੀਤ ਕੇ ਨਿਧਾਨੇ ਹੋ। ।੧॥