ਹੱਥ ਲਿਖਤ ਨੰਬਰ-46 (ੳ) ਸਾਖੀ ਭਾਈ ਗੁਰਦਾਸ ਜੀ ਕੀ ਵਾਰ ਯਾਰ੍ਹਵੀਂ।(ਅ) ਪਰਚੀਆਂ ਪਾਤਸ਼ਾਹੀ ੧੦(ੲ) ਰਸਿਕ ਪ੍ਰਿਯਾ(ਸ) ਸੁੰਦਰ ਸਿਰੰਮਰਲੇਖਕ : ਭਾਈ ਮਨੀ ਸਿੰਘ।ਵੇਰਵਾ : ਪੱਤਰੇ ੧੯੩: ਪ੍ਰਤੀ ਸਫ਼ਾ ੧੦ ਸਤਰਾਂ: ਲਿਖਤ ਪੁਰਾਣੀ ਹਾਸ਼ੀਆ ਲਾਲ ਲਕੀਰਾਂ ਵਾਲਾ; ਕਈ ਥਾਂਵੀਂ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ੀਆ ਇਕ ਇਕ ਇੰਚ।ਸਮਾਂ: ਚੇਤ, ਸੰਮਤ ੧੮੯੬।ਲਿਖਾਰੀ : ਭਾਈ ਸ਼ਾਮ ਸਿੰਘ।ਆਰੰਭ : ੴ ਸਤਿਗੁਰ ਪ੍ਰਸਾਦਿ । ਸਾਖੀ ਭਾਈ ਗੁਰਦਾਸ ਜੀ ਕੀ ਵਾਰ ਯਾਰਵੀਂ। ਸਿਖਾਂ ਦੀ ਭਗਤਿ ਮਾਲਾ। ਏਕ ਸਮੇਂ ਭਾਈ ਮਨੀ ਸਿੰਘ ਥੀ ਸਿਖਾਂ ਪ੍ਰਸਨ ਕੀਤਾ ਜੋ ਭਾਈ ਗੁਰਦਾਸ ਜੀ ਨੇ ਸਿਖਾਂ ਦੇ ਪ੍ਰਥਾਇ ਵਾਰ ਕੀਤੀ ਹੈ। ਸਭ ਦੇਸਾਂ ਦੇ ਸਿਖਾਂ ਦੇ ਨਾਮ ਲਿਖੇ ਹੈਨ। ਉਨ੍ਹਾਂ ਦੀਆਂ ਰਹਿਤਾਂ ਤੇ ਕਰਤੂਤਾਂ ਅਸਾਂ ਨੂੰ ਮਲੂਮ ਕਰਾਵੇ ਅਸੀਂ ਭੀ ਜਾਣੀਐ ਜੋ ਸਿਖਾਂ ਦੀਆਂ ਐਸੀਆਂ ਵਰਤਣਾਂ ਹੋਦੀਆਂ ਹੈ।ਅੰਤ : ਦਾਣਾ ਭੁਨਾ ਫੇਰ ਨਾਹੀ ਉਗਵਤਾ। ਜੋ ਉਪਰ ਖੰਡ ਦਾ ਗਲੇਫ ਕਰੀਐ ਤਾ ਭੀ ਉਗਵਤਾ ਨਾਹੀ। ਭੋਗਣ ਕਰਿ ਰਸੀਲਾ ਹੋਤਾ ਹੈ। ਤੈਸੇ ਗਿਆਨ ਕਰਿ ਭੀ ਮੁਕਤਿ ਹੋਤਾ ਹੈ। ਭਗਤ ਮਿਲੀ ਹੋਈ ਸਰਬ ਨੂੰ ਰਸੀਲੀ ਹੈ॥ ੨੩੧॥ ਸਾਖੀ ਹੋਰ ਚਲੀ ॥ ੭ ਸ ੩॥ ਟੀਕਾ ਵਾਰ ਯਾਰ੍ਹਵੀਂ ਦੀ ਪੂਰੀ ਹੋਈ॥