ਹੱਥ ਲਿਖਤ ਨੰਬਰ 243 ਵਿਚਾਰ ਮਾਲਾ ਤੇ ਹੋਰ ਰਚਨਾਵਾਂਲੇਖਕ : ਵਿਭਿੰਨਵੇਰਵਾ : ਪੱਤਰੇ ੩੫; ਕਥਾ ਧਰਮ ਸੰਵਾਦ ੩੫ ਤੋਂ ੪੧ ਤਕ (੭), ਗਯਾਨ ਸਮੁੰਦ ੪੧ ਤੋਂ ੧੦੨ ਤਕ (੬੨), ਖ਼ਾਲਿਕ ਬਾਰੀ (ਅਮੀਰ ਖ਼ੁਸਰੋ) ੨੧, ਆਮਦ ਨਾਮਾ ੨੧ ਤੋਂ ੩੦ ਤਕ (੧੦), ਕੁਲ ਪੱਤਰੇ ੧੩੨: ਪ੍ਰਤੀ ਸਫ਼ਾ ੯ ਸਤਰਾਂ: ਕਾਗਜ਼ ਖ਼ਾਕੀ ਸਿਆਲਕੋਟੀ; ਲਿਖਤ ਸਾਫ ਤੇ ਸ਼ੁੱਧ ਹਾਸ਼ੀਆ ਰੰਗੀਨ ਤੇ ਕਾਲੀਆਂ ਲਕੀਰਾਂ ਵਾਲਾ; ਕਿਤੇ ਕਿਤੇ ਸੁਝ ਸ਼ਬਦ ਲਾਲ ਸਿਆਹੀ ਨਾਲ ਲਿਖੇ ਹੋਏ।ਸਮਾਂ : ਸੰਮਤ ੧੮੯੦੨ ਬਿ.ਲਿਖਾਰੀ : ਠਾਕੁਰ ਸਿੰਘ।ਸਥਾਨ : ਕਿਲ੍ਹਾ ਮਜੀਠਾ (ਅੰਮ੍ਰਿਤਸਰ)।(ੳ) ਵਿਚਾਰ ਮਾਲਾ-ਅਨਾਥਪੁਰੀਆਰੰਭ : ੴ ਸ੍ਰੀ ਗਣੇਸਾਯ ਨਮ:। ਅਥ ਸ੍ਰੀ ਵਿਚਾਰ ਮਾਲਾ ਅਨਾਥ ਪੁਰੀ ਕ੍ਰਿਤ ਲਿਖਯਤੇ॥ ਦੋਹਰਾ॥ਨਮੋ ਨਮੋ ਸ੍ਰੀ ਰਾਮ ਜੂ ਸਤਚਿਤ ਆਨੰਦ ਰੂਪ।...... ਅੰਤ: ਅਸਟਾਵਕ ਵਸਿਸਟ ਮੁਨਿ ਕਛੁਕ ਆਪਨੀ ਉਕਤ ॥੪੩॥ ਇਤਿ ਸ੍ਰੀ ਵਿਚਾਰ ਮਾਲਾ ਸੰਪੂਰਣੇ॥ ੨੧੦॥ (ਪੱਤਰਾ ੩੫)(ਅ) ਕਥਾ ਧਰਮ ਸੰਵਾਦਆਰੰਭ : ਰਾਗ ਸੋਰਠ ਕਥਾ ਧਰਮ ਸੰਬਾਦ ਲਿਖਤੇ। ੴ ਸਤਿਗੁਰ ਪ੍ਰਸਾਦਿ। ਏਕ ਸਮੇ ਨਾਰਦ ਜੀ ਧਰਮ ਪੁਰੀ ਆਇਆ।.... (ਪੱਤਰਾ ੩੫)ਅੰਤ : ਹਰਿ ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ।... ਇਹ ਰਚਨਾ ੨੩ ਛੰਦਾਂ ਵਿਚ ਪੂਰਨ ਹੋਈ ਹੈ।(ੲ) ਗਯਾਨ ਸਮੁੰਦ੍ਰ (ਕ੍ਰਿਤ ਸੁੰਦਰ ਦਾਸ, ਦਾਦੂ ਪੰਥੀ)ਆਰੰਭ : ੴ ਸਤਿਗੁਰ ਪ੍ਰਸਾਦਿ । ਅਥ ਗਿਆਨ ਸਮੁੰਦ੍ਰ ਸੁੰਦਰ ਦਾਸ ਦਾਦੂ ਪੰਥੀ ਕ੍ਰਿਤ ਲਿਖਯਤੇ॥ ਛਪੈ ਛੰਦ॥ ਪ੍ਰਿਥਮੈ ਬੰਦੋ ਪਾਰਬ੍ਰਹਮ.... (ਪੱਤਰਾ ੪੧)ਅੰਤ : ..ਜੈਸੇ ਕੋਊ ਗਾਵਨ ਹਾਰਾ॥ (ਪੱਤਰਾ 102)ਇਸ ਤੋਂ ਅੱਗੇ ਲਿਖਾਰੀ ਵਲੋਂ ਇਸ ਪੁਸਤਕ ਦੇ ਸੰਮਤ ੧੮੯੨ ਬਿ. ਵਿਚ ਮਜੀਠੇ ਵਿੱਚ (ਅੰਮ੍ਰਿਤਸਰ ਦੇ ਨੇੜੇ) ਲਿਖੇ ਜਾਣ ਦਾ ਸੰਖੇਪ ਵੇਰਵਾ ਹੈ।(ਸ) ਖ਼ਾਲਿਕ ਬਾਰੀ (ਕ੍ਰਿਤ ਅਮੀਰ ਖ਼ੁਸਰੋ)ਆਰਂਭ : ੴ.... ਅਮੀਰ ਖੁਸਰੋ ਜੁਬਾਨ ਮੁਬਾਰਕ ਖਾਲਕ ਬਾਰੀ। ਖਾਲਕ ਬਾਰੀ ਸਿਰਜਨ ਹਾਰ। ਵਾਹਦ ਏਕ ਬੰਦਾ ਕਰਤਾ ।... (ਪੱਤਰਾ ੧)ਅੰਤ : ਖੁਸਰੋ ਨੇ ਜੋ ਕਹੀ ਕਲਾਮ। ਖਾਲਕ ਬਾਰੀ ਭਈ ਤਮਾਮ। (ਪੱਤਰਾ ੨੧)ਇਹ ਪੁਸਤਕ ਫ਼ਾਰਸੀ, ਅਰਬੀ ਤੇ ਹਿੰਦੀ-ਉਰਦੂ ਦਾ ਇਕ ਪੁਰਾਤਨ ਸ਼ਬਦ-ਕੋਸ਼ ਹੈ।(ਹ) ਆਮਦ ਨਾਮਾ (ਫ਼ਾਰਸੀ-ਪੰਜਾਬੀ ਕ੍ਰਿਆ-ਕੋਸ਼)।ਆਰੰਭ : ਆਮਦ ਆਇਆ। ਆਯਦ, ਆਂਵਦਾ। ਬੁਰਦਨ, ਲੈ ਜਾਣਾ। ਤ੍ਰਾਸ਼ੀਦਨ, ਛਿਲਣਾ। (ਪੱਤਰਾ ੨੧)ਅੰਤ : ਸੰਗ ਕਰਦਨ, ਤੋਲਣਾ। ਆਗਾਹੀਦਨ, ਖਬਰਦਾਰ ਹੋਣਾ। ਆਮਦ ਨਾਮਾ ਤਮਾਮ ਸ਼ੂਦ। (ਪੱਤਰਾ ੩੦)