ਹੱਥ ਲਿਖਤ ਨੰਬਰ-41 ੧੪. ਰਾਣੀ ਰਾਜਿੰਦ੍ਰ ਮਤੀ ਚਰਿਤ੍ਲੇਖਕ : ਕਵੀ ਸਾਹਿਬ ਸਿੰਘ 'ਮ੍ਰਿਗਿੰਦ'।ਵੇਰਵਾ : ਪੱਤਰੇ ੨੧੦; ਪ੍ਰਤੀ ਸਫ਼ਾ ੮ ਸਤਰਾਂ: ਲਿਖਤ ਅਤੀ ਸੁੰਦਰ, ਸਾਫ਼ ਤੇ ਸ਼ੁੱਧ: ਕਾਗ਼ਜ਼ ਕਸ਼ਮੀਰੀ (ਵਧੀਆ): ਹਾਸ਼ੀਆ ਰੰਗੀਨ (ਤਿੰਨ ਰੰਗਾ ਪੀਲੀਆ, ਲਾਲ ਤੇ ਨੀਲੀਆਂ ਲਕੀਰਾਂ ਵਾਲਾ): ਵਿਸ੍ਰਾਮ-ਚਿੰਨ. ਛੰਦਾ ਦੇ ਨਾਮ ਤੇ ਹੋਰ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ।ਸਮਾਂ: ਰਚਨਾ ਕਾਲ-ਸੰਮਤ ੧੯੦੮ ਬਿ.. ਨਕਲ ਦਾ ਸਮਾਂ-ਸੰਮਤ ੧੯੮੯ ਬਿ.।ਲਿਖਾਰੀ : ਗੁਪਾਲ ਸਿੰਘ।ਆਰੰਭ : (ਤਤਕਰੇ ਦੇ ਪੱਤਰਿਆਂ ਤੋਂ ਬਾਦ) ੴ ਸਤਿਗੁਰ ਪ੍ਰਸਾਦਿ। ਅਥ ਰਾਨੀ ਰਾਜੇਂਦ੍ ਮਤੀ ਚਰਿਤ੍ਰ ਲਿਖਯਤੇ॥ ਦੋਹਰਾ॥ ਅਦਭੁਤ ਛਬ ਪੰਜਾਬ ਮਹਿ, ਅਦਭੁਤ ਨੀਕੀ ਠੋਰ ।ਅਦਭੁਤ ਐਰਾਵਤਿ ਨਿਕਟਿ ਅਦਭੁਤ ਨਗਰ ਲਹੋਰ ॥੧॥ਅੰਤ : ਕਬਿੱਤ।। ਬੇਰ ਬੇਰ ਬਿਨਤੀ ਕਰਤ ਨਿਤ ਟੇਰ ਟੇਰ, ਅਵਸਰ ਲਾਗੀ ਮੈ ਅਵੇਰ ਨਹੀਂ ਕਰ ਹੈ।ਆਪਨੇ ਬਿਰਦ ਕੀ ਫਰਦ ਜੋ ਨਿਹਾਰੀਏ ਤੋਂ, ਹਮਾਰੀ ਦਵਾ ਦਰਦ ਮੈਂ ਦੇਰ ਨਹੀਂ ਕਰ ਹੈ। ਗੁਰੂ ਗੋਬਿੰਦ ਸਿੰਘ ਜੂ ਪਦਾਰਬਿੰਦ ਮੈ ਮ੍ਰਿਗਿੰਦ, ਅਰਦਾਸ ਕੀਨੇ ਕਛੂ ਦੇਰ ਨਹੀਂ ਕਰ ਹੈ। ਫੇਰ ਫੇਰ ਮਨ ਕੋ ਚੁਫੇਰ ਤੇ ਚਰਨ ਰਾਖਯੋ, ਫੇਰ ਵਹੀ ਕਰ ਹੈਂ ਤੋ ਫੇਰ ਵਹੀ ਕਰ ਹੈਂ॥ ੧੧੦੪॥ਇਤਿ ਸ੍ਰੀ ਮਤਿ ਰਾਜੇਂਦ੍ਰ ਮਤੀ ਚਰਿਤ੍ਰ ਬਯਾਜ ਸਿੰਘ ਫਰੰਗ ਜੰਗ ਪ੍ਰਸੰਗ ਕ੍ਰਿਤ ਕਵਿ ਸਾਹਿਬ ਮ੍ਰਿਗਿੰਦ ਭੇਦ-ਬਿਹ-ਸੰਧਿ ਨੀਤੀ ਨਿਰੂਪਣੰ।' ਫੇਰ ਇਸ ਤੋਂ ਅੱਗੇ ਦੋ ਕਬਿੱਤ ਮਹਾਰਾਜਾ ਨਰਿੰਦ ਸਿੰਘ ਪਟਿਆਲਾ ਤੇ ਰਾਜਾ ਸਰੂਪ ਸਿੰਘ ਜੀਂਦ ਦੀ ਉਪਰਮਾ ਵਿਚ ਲਿਖੇ ਹੋਏ ਹਨ। ਇਸ ਤੋਂ ਬਾਦ "ਸ. ੧੯੮੯, ਸਾਵਣ ਬਦੀ ੯, ਬਕਲਮ ਗੁਪਾਲ ਸਿੰਘ ਲਿਖਾਰੀ" ਲਿਖ ਕੇ ਇਸ ਪੁਸਤਕ ਦੀ ਸਮਾਪਤੀ ਕੀਤੀ ਗਈ ਹੈ।ਇਸ ਪੁਸਤਕ ਵਿਚ ਸੰਨ ੧੮੩੯ ਤਕ ਮਹਾਰਨੀ ਜਿੰਦ ਕੌਰ ਉਰਫ਼ ਰਾਜੇਂਦ੍ਰ ਮਤੀ ਤੇ ਦਰਬਾਰ ਲਾਹੌਰ ਦਾ ਹਾਲ ਹੈ। ਨਾਲ ਹੀ ਸਿੱਖਾ ਤੇ ਅੰਗ੍ਰੇਜ਼ਾਂ ਦੀ ਸੇਨ ੧੮੪੫-੪੬ ਦੀ ਲੜਾਈ ਦਾ ਸੰਖੇਪ ਹਾਲ ਵੀ-ਦਿੱਤਾ ਹੈ। ਕਵੀ ਨੇ ਇਹ ਪੁਸਤਕ ਸਿੱਖ-ਰਾਜ ਤੋਂ ਵਿਰੁੱਧ ਅਤੇ ਸਰਕਾਰ ' ਅੰਗਰੇਜ਼ੀ ਦੇ ਹੱਕ ਵਿਚ ਹੋ ਕੇ ਲਿਖੀ ਹੈ, ਜਿਸ ਕਰਕੇ ਇਸ ਵਿਚ ਸਿੱਖ ਰਾਜ, ਖ਼ਾਸ ਕਰਕੇ ਰਾਣੀ ਜਿੰਦ ਕੌਰ ਦੀ ਨਿੰਦਾ ਅਤੇ ਅੰਗਰੇਜ਼ੀ ਰਾਜ ਦੀ ਪ੍ਰਸ਼ੰਸਾ ਲਿਖੀ ਹੋਈ ਹੈ। ਅਜੇ ਤਕ ਇਹ ਪੁਸਤਕ ਕਿਤੇ ਛਪੀ ਨਹੀਂ।