ਹੱਥ ਲਿਖਤ ਨੰਬਰ 164 ਜਨਮ ਸਾਖੀ ਗੁਰੂ ਨਾਨਕ ਜੀ ਦੀ (ਅਸਲ ਸਿਰਲੇਖ-ਜਨਮ ਪਤ੍ਰੀ ਬਾਬੇ ਨਾਨਕ ਜੀ ਕੀ )ਲੇਖਕ : ਭਾਈ ਪੈੜਾ ਮੋਖਾ।ਵੇਰਵਾ : ਪੱਤਰ ੫੮੮ ਪ੍ਰਤੀ ਸਫ਼ਾ ੧੧-੧੨ ਸਤਰਾਂ, ਕਾਗਜ ਮੋਟਾ ਦੱਸੀ। ਸਿਆਹੀ ਕਾਲੀ: ਸਿਰਲੇਖ ਤੇ ਵਿਸ੍ਰਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ। ਹਾਸੀਆ ਲਕੀਰਾਂ ਵਾਲਾ: ਦੋ ਲਕੀਰਾ ਦੇ ਵਿਚਕਾਰ ਹਰੇਕ ਸਫੇ ਦੇ ਦੋਹੀਂ ਪਾਸੀਂ ਇਕ ਇਕ ਲਾਲ ਲਕੀਰ; ਕਈ ਸਫ਼ਿਆਂ ਉਤੇ ਪਾਣੀ ਦੀ ਸਿਲ੍ਹ ਦੇ ਨਿਸ਼ਾਨ ਤੇ ਜਿਲਦ ਟੁੱਟੀ ਹੋਈ।ਸਮਾਂ: 18ਵੀਂ ਸਦੀ ਬਿ.।ਲਿਖਾਰੀ : ਨਾਮਾਲੂਮਆਰੰਭ : ੴ ਸਤਿਗੁਰ ਪ੍ਰਸਾਦਿ॥ ਸਤਿਨਾਮੁ॥ ਜਨਮ ਪ੍ਰਤੀ ਬਾਬੇ ਨਾਨਕ ਜੀ ਕੀ ਲਿਖੀ। ਸੰਮਤ ੧੫੮੨। ਪੰਦਰਹਿ ਸੈ ਬਿਆਸੀ ਮਿਤੀ ਵੈਸਾਖ ਸੁਦੀ ੫॥ ਪੰਜਮੀ ਪੇਥੀ ਲਿਖੀ। ਪੈੜੇ ਮੋਖੇ। ਸੁਲਤਾਨ ਪੁਰ ਦਾ ਵਸਨੀਕੁ ਖਤਰੇਟਾ ਗੁਰੂ ਅੰਗਤਿ ਜੀ ਲਿਖਵਾਈ... (ਪੱਤਰਾ ੧)ਅੰਤ : ਪੇਥੀ ਸੰਪੂਰਣ ਹੋਰੀ। ਲਿਖੀ ਗੁਰਮੁਖ...... ਆਪਣੇ ਪੜਨੇ ਨੂੰ। ਭੁਲ ਚੁੱਕ ਬਖਸਣੀ ਸਦਕਾ ਸਾਖ ਸੰਗਤਾਂ ਕੀ ਜੀ॥ (ਪੱਤਰਾ 488)