ਹੱਥ ਲਿਖਤ ਨੰਬਰ 298 ਨਾਂ ਅੰਕ ਫੁਰਕਣੀਲੇਖਕ- ਕਵੀ ਬੁੱਧ ਸਿੰਘ, ਸ਼ਸ਼ਿਜ ਮ੍ਰਿਗਿੰਦ।ਪੱਤਰੇ-12ਵੇਰਵਾ : ਕਾਗਜ ਦੇਸੀ ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਸਾਦਾ ਰੰਗੀਨ ਲਕੀਰਾਂ ਵਾਲਾ: ਸਾਰੀ ਹੀ ਹੱਥ ਲਿਖਤ ਦੇ ਭਿੱਜਣ-ਸਿੱਜਣ ਕਰਕੇ ਕੁਝ ਪੱਤਰੇ ਫਟੇ ਹੋਏ ਤੇ ਧੱਬੇਦਾਰ ਹਨ।ਸਮਾਂ : ਪੁਸਤਕ ਸਵਾ ਸੋ ਕੁ ਸਾਲ ਪੁਰਾਣੀ ਜਾਪਦੀ ਹੈ।ਲਿਖਾਰੀ : ਤਾਰਾ ਸਿੰਘ।ਆਰੰਭ: ੴ ਸਤਿਗੁਰ ਪ੍ਰਸਾਦਿ। ਸ੍ਰੀ ਵਾਹਗੁਰੂ ਜੀ ਕੀ ਫਤੇ।ਅਬ ਅੰਗ ਫੁਰਕਣੀ ਲਿਖ੍ਯਤੇ। ਅਮਲ ਕਮਲ ਪਦ ਸਸਿ ਬਦਨ, ਸਦਨ ਬੁੱਧ ਸੁਖ ਬ੍ਰਿੰਦ। ਮੋਹਨ ਮੂਰਤਿ ਮੁਕਤਦਾ, ਗੋਬਿੰਦ ਸਿੰਘ ਸੁਰਿੰਦ ॥1॥ ਸੋਰਠਾ ॥ ਅੰਗ ਫੁਰਕਣੀ ਨਾਮ, ਬਰਨੋਂ ਗੁਰ ਪ੍ਰਤਾਪ ਪਦ। ਪਨਹੁ ਸਕਲ ਗੁਨ ਧਾਮ, ਪ੍ਰਗਟ ਬਤਾਵਤ ਫਲਨ ਕੋ 2 (ਪੱਤਰਾ 1)ਅੰਤ :ਦਗਨੀ ਘਟਕਾ ਨਿਸਾ ਪਛਾਨ। ਤਿਨ ਕੇ ਸਾਥ ਮਿਲਾਵੋ ਆਨ।ਫਲ ਅਪਲਹਿ ਸਮਝੋ ਗੁਨਵਾਨ । ਸਸਿਜ ਮ੍ਰਿਗਾਧਿਪ ਕਰਹਿ ਬਖਾਨ॥42॥ਇਤ ਸ੍ਰੀ ਅੰਕ ਫੁਰਕਣੀ ਸਮਾਪਤੰ । ਸੁਭਮਸਤੁ।ਇਸ ਤੋਂ ਅੱਗੇ ਇਸੇ ਪੱਤਰੇ ਉੱਤੇ ਲਿਖਾਰੀ ਵਲੋਂ ਇਸ ਪੁਸਤਕ ਦੇ ਨਕਲ ਕਰਨ ਬਾਰੇ ਇਹ ਦੋਹਰੇ ਲਿਖੇ ਹੋਏ ਹਨ-ਅੰਕ ਫੁਰਕਣੀ ਲਿਖੀ ਹੈ, ਠਾਕੁਰ ਸਿੰਘ ਕੇ ਭਾਇ। ਉਡਤ ਮ੍ਰਿਗੰਦ ਲਿਖ ਤਾਹਿ ਦਈ, ਪੜੀਅਹੁ ਮਨ ਚਿਤ ਲਾਇ॥1॥ਠਾਕੁਰ ਸਿੰਘ ਰੂਪ ਠਾਕੁਰੈ, ਵਿਦਿਆ ਚਤੁਰ ਪ੍ਰਬੀਨ। ਕਰਤ ਟਹਲ ਸੰਤ ਸਾਧ ਕੀ, ਮਨ ਤਨ ਹੋਇ ਅਧੀਨ।ਅੰਕ ਫੁਰਕਣੀ ਕੌ ਵਿਚਾਰ ਕੈ, ਕਰਿ ਹੈ ਕਾਰਜੁ ਜੋਇ। ਸਪਤਿ ਸਪਤਿ ਕਰਿ ਕਹਿਤ ਹੈ, ਤਿਸੁ ਨਰੁ ਦੁਖ ਨਹੀਂ ਹੋਇ॥3॥ਅੰਕ ਫੁਰਕਣੀ ਪਹਿਲੇ ਪੜ੍ਹੇ, ਪਾਛੇ ਕਰੋ ਜੋ ਕਾਜ।ਪਾਤਿਸਾਹ ਹੋਇ ਯਾ ਵਜੀਰ ਹੋਇ, ਨਿਸਚੈ ਪਾਵੈ ਰਾਜ ॥4॥