ਹੱਥ ਲਿਖਤ ਨੰਬਰ 129 ਚਿਤ੍ਰ ਬਿਲਾਸ ਤੇ ਹੋਰ ਰਚਨਾਵਾਂ(ੳ)ਚਿਤ੍ਰ ਬਿਲਾਸ(ਅ) ਫ਼ਾਜ਼ਲ ਅਲੀ ਪ੍ਰਕਾਸ਼ (ੲ) ਪਿੰਗਲ ਸਾਰਵੇਰਵਾ : ਪੱਤਰੇ ੧੨; ਪ੍ਰਤੀ ਸਫ਼ਾ ਸਤਰਾਂ ਦੀ ਔਸਤ ੨੩; ਲਿਖਤ ਪ੍ਰਾਚੀਨ ਤੇ ਸ਼ੁੱਧ; ਹਰੇਕ ਸਫੇ ਤੇ ਪੌਣਾ ਪੌਣਾ ਤੇ ਅੱਧਾ ਅੱਧਾ ਇੰਚ ਹਾਸ਼ੀਆ: ਕਈ ਥਾਵਾਂ ਛੰਦਾਂ ਦੇ ਸਿਰਲੇਖ ਗੇਰੂ ਨਾਲ ਰੰਗੇ ਹੋਏ।ਸਮਾਂ : ਸੰਮਤ 1736 ਬਿ.ਲਿਖਾਰੀ : ਨਾਮਾਲੂਮ।ਆਰੰਭ : ੴ ਸ੍ਰੀ ਗੁਰਦੇਵਏ ਨਮ:। ਅਥ ਚਿਤ੍ਰ ਬਿਲਾਸ ਲਿਖਯਤੇ॥ ਛਪਯ॥ ਸੁੰਡਾਦਡ ਭਸੁੰਡ, ਮੰਡਿ ਸੰਧੂਰ ਭੂਰ ਬਰ।...ਅੰਤ : ਭਯੋ ਗ੍ਰੰਥ ਪੂਰਨ ਸਕਲ, ਛੰਦ ਤੀਨ ਸੇ ਆਠ। ਸੋਧੋ ਸੁਬੁਧਿ ਸੁਧਾਰਿ ਕੈ, ਜਹਿ ਅਸ਼ੁੱਧ ਕਹੂੰ ਪਾਠ ॥੫੦॥ ਇਹ ਬਿਨਤੀ ਮਨ ਆਨਿਯੋ ਸੁਕਵਿ ਸੁ ਜਾਤਿ ਸੁਭਾਵ ਜੋ ਢਿਠਈ ਗਿਰਿਧਰਿ ਕਰੀ, ਛਹਿਸਯਹੁ ਪ੍ਰੇਮ ਪ੍ਰਭਾਵ ॥੫੧॥.......ਜੋ ਇਸ ਪਿੰਗਲ ਸਾਰ ਕੋ, ਪੜ੍ਹੋ ਗੁਨੇ ਚਿਤ ਲਾਯ ।ਛੰਦ ਗਯਾਨ ਆਵੈ ਸਕਲ, ਗਿਰਿਧਰ ਲਾਲ ਬਤਾਯ ॥੫੪॥ ਇਤਿ ਸ੍ਰੀ ਗਿਰਿਧਰ ਲਾਲ ਵਿਰਚਿਤੇ ਪਿੰਗਲ ਸਾਰੇ ਬਰਨ ਵਿਤਿ ਛੰਦਾਦਿ ਵਰਤਤੇ ਨਾਮ ਚਤੁਰਥੋ ਧਯਾਯ ॥੫੫॥......