ਹੱਥ ਲਿਖਤ ਨੰਬਰ 177

ਸ੍ਰੀ ਗੁਰੂ ਗ੍ਰੰਥ ਸਾਹਿਬ
ਲੇਖਕ : ਸ੍ਰੀ ਗੁਰੂ ਨਾਨਕ ਜੀ ਆਦਿ।
ਸੰਪਾਦਕ : ਸ੍ਰੀ ਗੁਰੂ ਅਰਜਨ ਦੇਵ ਜੀ।
ਵੇਰਵਾ-ਪੱਤਰੇ ੪੪੦: ਪ੍ਰਤੀ ਸਫ਼ਾ ੨੧ ਸਤਰਾਂ; ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ: , ਹਾਸ਼ੀਆ ਰੰਗੀਨ ਸਾਦਾ ਲਕੀਰਾਂ ਵਾਲਾ; ਸਿਆਹੀ ਮੱਧਮ ਕਾਲੀ; ਸਿਰਲੇਖ ਤੇ
ਸ਼ਬਦਾਂ ਦੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ: ਰਾਗਾਂ ਵਿਚ ਕ੍ਰਮ ਅਨੁਸਾਰ ਮਹਲਾ ੯ ਤੇ ੧੦ ਸਿਰਲੇਖ ਹੇਠ ਸ੍ਰੀ ਗੁਰੂ ਤੇਗ ਬਹਾਦਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਦਰਜ ਹਨ; ਮਹਲਾ ੯ ਦੇ ਸਲੋਕਾਂ ਤੋਂ ਬਾਦ ਰਤਨ ਮਾਲਾ ਮਹਲਾ ੧, ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ, ਰਾਗ ਮਾਲਾ ਤੇ ਸਿਆਹੀ ਕੀ ਬਿਧਿ ਕਾ ਪਾਠ ਹੈ, ਗ੍ਰੰਥ ਦੇ ਸ਼ੁਰੂ ਵਿਚ ੧੬ ਪੱਤਰਿਆਂ ਦੀ ਵਿਸ਼ੈ- ਸੂਚੀ ਹੈ, ਜਿਸ ਦੇ ਅੰਤ ਦਸ ਗੁਰੂਆ ਦੇ ਜੋਤੀ ਜੋਤ ਸਮਾਉਣ ਦੇ ਚਰਿਤ੍ਰ ਦਿੱਤੇ ਹਨ।
ਸਮਾਂ : ਸੰਮਤ ੧੮੮੦ ਬਿ.। (ਚੇਤ ਸੁਦੀ ੫)।
ਲਿਖਾਰੀ : ਨਾਮਾਲੂਮ।
ਆਰੰਭ : (ਤਤਕਰਾ) ੴ ਸਤਿਗੁਰ ਪ੍ਰਸਾਦਿ। ਸੂਚੀ ਪਤ੍ਰੀ ਪੋਥੀ ਦਾ, ਤਤਕਰਾ ਰਾਗਾਂ ਕਾ
ਜੋਤੀ ਜੋਤ ਸਮਾਵਣ ਕੀ ਚਲਿਤ੍ਰ। ਸੰਬਤੁ ੧੮੮੦ ਮਿਤੀ ਚੇਤ ਸੁਦੀ ੫ ਪੇਥੀ
ਲਿਖਿਆ ਨੀਸਾਣੁ ਗੁਰੂ ਜੀ ਕੇ ਦਸਤਖਤ ਮਹਲਾ ੧੦। ਜਪੁ ਗੁਰੂ ਰਾਮ ਦਾਸ
ਜੀਉ ਕਿਆ ਦਸਤਖਤਾ ਕਾ ਨਕਲ ਥਾ, ਤਿਸ ਕਾ ਨਕਲ, ਨਕਲ ਕਾ ਨਕਲ,
ਨਕਲ ਕਾ ਨਕਲੁ, ਸੋਦਰ ਪੰਚ ਸਬਦ ੫। ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰ ਅਕਾਲ ਮੂਰਤਿ ਅਜੂ (ਨੀ) ਸੈਭੰ ਗੁਰਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ.... (ਪੱਤਰਾ ੧)
ਅੰਤ : (ਰਾਗ ਮਾਲਾ ਤੋਂ ਬਾਦ) ੴ ਸਤਿਗੁਰ ਪ੍ਰਸਾਦਿ।
ਸਿਆਹੀ ਕੀ ਬਿਧਿ। ੧। ਸਿਰਸਾਹੀ ਕਜਲੁ ਵਜਨੁ, ੧ ਬੋਲੁ, ੧ ਗੂੰਦਰ ਕਿਕਰ
ਕਾ, ਇਕ ਰਤੀ ਲਾਜ ਵਰਦ, ਇਕ ਰਤੀ ਸੁਇਨਾ, ਬਿਜੇਸਾਰ ਕਾ ਪਾਣੀ, ਤਾਮੇਂ
ਕਾ ਭਾਂਡਾ, ਨਿਮੁ ਕੀ ਲਕੜੀ, ਦੂਰ ਜਾ ਕਾਜਲ ਦਿਨ ਵੀਹ ਘਸਣੀ ਰਵਾਲ ਮਖਣੀ। (ਪੱਤਰਾ ੪੪੦)