ਹੱਥ ਲਿਖਤ ਨੰਬਰ 200

੧੭੩. (ੳ) ਹਾਲ ਮਨ ਮਸਤਾਨ ਕਮਲੇ ਕਾ (ਤੇ ਬਾਰਾ ਮਾਹਾਂ ਕ੍ਰਿਸਨ ਜੀ ਕਾ)
ਲੇਖਕ : ਮਨ ਮਸਤਾਨ।
ਵੇਰਵਾ : ਸਫ਼ੇ ੧੮: ਪ੍ਰਤੀ ਸਫ਼ਾ ੮ ਸਤਰਾਂ: ਕਾਗ਼ਜ਼ ਦੇਸੀ: ਲਿਖਤ ਸ਼ਿਕਸਤਾ, ਜੋ ਕਈ ਥਾਵੀਂ ਅਸ਼ੁੱਧ ਹੈ; ਕਈ ਥਾਂਵੇਂ ਛੰਦਾਂ ਦੀਆਂ ਅੰਤਲੀਆਂ ਤੁਕਾਂ ਲਾਲ ਸਿਆਹੀ ਨਾਲ ਲਿਖੀਆਂ ਹੋਈਆਂ ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਪੱਤਰਿਆਂ ਦੇ ਸਿਰੇ ਭੂਰੇ ਹੋਏ।
ਸਮਾਂ : ਮਿਤੀ ਭਾਦੋਂ ਸੁਦੀ ੫, ਸੰਮਤ ੧੮੯੦ ਬਿ
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ. ਹਾਲ ਮਨ ਮਸਤਾਨ ਕਮਲੇ ਕਾ।
ਅਲਫ ਇਲਾਹੀ ਯਾਦ (ਨ) ਕਿਤਾ (ਕੀਤਾ), ਨਾ ਕਿਤਾ (ਕੀਤਾ) ਸਤਸੰਗ ਕੁੜੇ।
ਸਰਮ ਭਰਮ ਦੇ ਚਿਕੜ ਡੁਬੀ, ਕੀਉ (ਕਿਉਂ) ਚੜੇ ਨਾਮ ਦਾ ਰੰਗ ਕੁੜੇ।.
ਅੰਤ : ਮਨ ਮਸਤਾਨ ਕਹੇ ਹਮ ਘਰ ਪਾਤਸ਼ਾਹੀ, ਫਰਹੇ ਕੀਰੀ ਭੇਸ ਕੁੜੇ ॥ ੩੦ ॥
ਮਨ ਮਸਤ ਕਿਆ (ਕੀਆਂ) ਬੈਤਾਂ ਇਤਿ ਸੰਪੂਰਣ । ਬੈਤਾਂ ਲਿਖੀਆਂ ਭਾਦੋਂ ਸੁਦਿ (ਸੁਦਿ) ਪੰਚਮੀ ੫, ਸਾਲ ਠਾਰਾਂ ਸੈ ਨਬਾ॥ ੧੮੯੦॥
(ਅ) ਬਾਹਾਂ ਮਾਹਾਂ ਸ੍ਰੀ ਕ੍ਰਿਸ਼ਨ ਜੀ ਕਾ
ਆਰੰਭ : ੴ ਸ੍ਰੀ ਭਗਵਾਨ ਜੀ ਸਹਾਇ। ਸਤਿਗੁਰ ਪ੍ਰਸਾਦਿ। ਬਾਰਾਂ ਮਾਹਾਂ ਸ੍ਰੀ ਕ੍ਰਿਸ਼ਨ ਜੀ ਕਾ।
ਦੋਹਰਾ । ਪ੍ਰਥਮ ਨਮੋ ਭਗਵਾਨ ਕੋ...
ਅੰਤ : ਪੋਹ.......ਤੋਹਿ ਬਿਨਾ ਸ੍ਰੀ ਕ੍ਰਿਸ਼ਨ ਜੀ, ਦੇਹ ਪੀੜ ਅਤਿ ਹੀ ਸਹੋ॥੨੦॥
ਅੰਤਲੇ ਪੱਤਰੇ ਗੁੰਮ ਹਨ, ਜਿਸ ਕਰਕੇ ਮਹੀਨੇ ਮਾਘ ਤੇ ਫੱਗਣ ਦੇ ਛੰਦ ਨਹੀਂ ਮਿਲਦੇ, ਤੇ ਪੁਸਤਕ ਅਧੂਰੀ ਹੈ।