ਹੱਥ ਲਿਖਤ ਨੰਬਰ-18 ਤੁਲਸੀ ਸ਼ਬਦਾਰਥ ਆਦਿ ਪ੍ਰਕਾਸ਼ਲੇਖਕ : ਸੰਤ ਰਾਮ ।ਵੇਰਵਾ : ਪੱਤਰੇ ੫੬: ਪ੍ਰਤੀ ਸਫ਼ਾ ਸਤਰਾਂ ਦੀ ਔਸਤ ੧੫: ਕਾਗਜ਼ ਦੇਸੀ; ਲਿਖਤ ਪ੍ਰਾਚੀਨ ਸਾਫ ਤੇ ਸ਼ੁੱਧ: ਹਾਥੀਆ ੧ ਤੇ ੨-੨ ਇੰਚ।ਸਮਾਂ: ਮੱਘਰ ਵਦੀ ੧੧, ਸੰਮਤ ੧੯੦੨ ਬਿ.।ਲਿਖਾਰੀ: ਪ੍ਰੇਮ ਸਿੰਘ।ਆਰੰਭ-ਮੁੱਢਲਾ ਪੱਤਰਾ ਗਵਾਚਿਆ ਹੋਣ ਕਰਕੇ ਆਰੰਭ ਦਾ ਪਾਠ ਨਹੀਂ ਮਿਲਦਾ।ਅੰਤ- ਅਬ ਸਿਵੋਕਤ ਮੁਹੂਰਤ॥ ਬਾਰ ਜੋਗ ਨਛਤ੍ਰ ਤਿਬਿ, ਕਰਨ ਚੰਦ ਬਲ ਕਾਲ। ਸੂਲ ਜੋਗਨੀ ਸਕਲ ਰਾ, ਤਯਾਗੁ ਸਕਲ ਜੰਜਾਲ ॥੭੯॥ ਸਿਵਾ ਲਿਖਤ ਅਵਲੋਕਿ ਕੈ, ਨਿਸਕਯ ਮਨ ਮੈਂ ਰਾਖਿ। ਕਿਯੇ ਮਾਰਜ ਸਭ ਹੋਹਿ ਸਿਧਿ, ਪੰਡਤ ਜਨ ਕੀ ਸਾਖਿ ॥੮੦॥ ਅਸਵਨ ਕਾਤਕ ਮਾਰਗ ਸਿਖਰ ਪੌਖ ਏਕ ਕਰਮ ਜਾਨਿ। ਜਯੇਸ੍ਵ ਅਖਾੜ ਸੁ ਏਕ ਪੁਨਿ, ਸੇਖਸੁ ਤ੍ਰਿਸੀਯ ਬਖਾਨਿ॥੮੧॥ ਮਾਹੇਦ੍ਰ ਅਰੁ ਸਿਮ੍ਰਿਤ, ਕਹਤਿ, ਬਕ੍ਰਸ਼ੂਨਯ ਪੁਨਿ ਹੋਇ। ਬਿਜਯ ਅਰੁ ਸੋਭਨ ਅਲੰਬ ਕਹਿ, ਚੌਥੇ ਮਰਨ ਗਨੋਇ॥੪੮੦॥੧੫੦॥ਇਤਿ ਸ੍ਰੀ ਤੁਲਸੀ ਸਬਦਾਰਥ ਆਦਿ ਪ੍ਰਕਾਸੇ ਜੋਤਿਸ ਬਿਚਾਰੇ ਅਸੂਮ ਭੇਦ ॥੮॥ ਸੁਭਮਸਤੁ ਸੰਮਤ ੧੯੦੨ ਮੰਗਲ ਪ੍ਰਵਿਸਟੇ ਗਿਆਰਵੇ ਕ੍ਰਿਸ਼ਨ ਪਖ ਵਾਰ ਸੋਯਮ ਕੇ ਦਿਨਿ ਪੋਥੀ ਸੰਪੂਰਨ । ਪ੍ਰੇਮ ਸਿੰਘ ਲੇਖਕ ਲਿਖਾਰੀ ਭੂਲ ਚੂਕ ਬਖਖਸਣੀ । ਸ੍ਰੀ ਵਾਹਿਗੁਰੂ ॥ ਸ੍ਰੀ ਰਾਮ ਚੰਦ੍ਰ। ਸ੍ਰੀ ਕ੍ਰਿਸ਼ਨ ਚੰਦ੍ਰ॥ ਦਸ ਅਵਤਾਰੋਂ ਕਾ ਸਦਕਾ।ਇਸ ਪੁਸਤਕ ਦੇ ਅੱਠ ਭੇਦ, ਅਰਥਾਤ-ਅਧਿਆਇ ਹਨ।