ਹੱਥ ਲਿਖਤ ਨੰਬਰ 114

ਸਵੈਯੇ ਸੁੰਦਰ ਦਾਸ ਜੀ ਤੇ ਹੋਰ ਰਚਨਾਵਾਂ
(ੳ) ਸਵੈਯੇ ਸੁੰਦਰ ਦਾਸ ਜੀ ਕੇ
(ਅ) ਨਰ ਅਉਤਾਰ
ਵੇਰਵਾ : ਪੱਤਰੇ ੧੪੯ ਤੋਂ ੨੫੯ ਤਕ (੧੧੧), ਪ੍ਰਤੀ ਸਫ਼ਾ ੧੯ ਸਤਰਾਂ: ਲਿਖਤ ਪ੍ਰਾਚੀਨ: ਕਾਗ਼ਜ਼ ਦੇਸੀ, ਲਿਖਾਈ ਸਾਫ਼ ਤੇ ਸ਼ੁੱਧ, ਹਾਸ਼ੀਆ ਰੰਗੀਨ ਲਕੀਰਾਂ ਵਾਲਾ (ਦੋ ਦੋ ਲਕੀਰਾਂ ਵਾਲਾ, ਦੋ ਦੋ ਲਾਲ ਅਤੇ ਇਕ ਇਕ ਪੀਲੀ), ਵਿਸ੍ਰਾਮ-ਚਿੰਨ੍ਹ, ਛੰਦ- ਅੰਕ ਅਤੇ ਸਿਰਲੇਖ ਲਾਲ ਸਿਆਹੀ ਨਾਲ ਲਿਖੋ ਹੋਏ।
ਸਮਾਂ: ੧੯ਵੀਂ ਸਦੀ ਬਿ.।
ਲਿਖਾਰੀ: ਨਾਮਾਲੂਮ।
(ੳ) ਸਵੈਯੇ ਸੁੰਦਰ ਦਾਸ ਜੀ ਕੇ
ਲੇਖਕ : ਸਾਧੂ ਸੁੰਦਰ ਦਾਸ ਜੀ, ਦਾਦੂ ਪੰਥੀ।
ਆਰੰਭ : ਮੁੱਢਲੇ ਪੱਤਰੇ ਗੁੰਮ ਹੋਣ ਕਰਕੇ ਇਸ ਦਾ ਪਹਿਲਾ ਪਾਠ ਨਹੀਂ ਮਿਲਦਾ।
ਅੰਤ : ਜੋਗੀ ਥਕੇ ਕਹਿ ਜੈਨਿ ਥਕੇ ਕਹਿ, ਰਿਖ ਤਾਪਸ ਬਾਕੇ ਰਹੈ ਫਲ ਖਾਤੈ।
ਸਨਯਾਸੀ ਥਕੇ, ਬਨਬਾਸੀ ਬਕੇ ਜੁ, ਉਦਾਸੀ ਬਕੇ ਬਹੁ ਫੇਰਿ ਫਿਰਾਤੈ।
ਸੇਖ ਸਮਾਇਕ ਔਰ ਉਲਾਇਕ, ਥਾਕਿ ਰਹੈ ਮਨ ਮੈ ਮੁਸਕਾਤੈ।
ਸੁੰਦਰ ਮੌਨ ਰਹੇ ਸਿਧ ਸਾਧਿਕ, ਕੌਨ ਕਹੈ ਉਸ ਕੀ ਮੁਖ ਬਾਤੈ ॥੧੫॥
ਇਤਿ ਸ੍ਰੀ ਅਸਚਰਜ ਕੋ ਅੰਗ ਸੰਪੂਰਨ ਸਮਾਪਤ ਅੰਗ ਸਮਾਪਤੰ॥ ੩੪॥ ਪਪ३ ॥
(ਅ) ਨਰ ਅਉਤਾਰ
ਲੇਖਕ : ਕਵਿ ਰਾਮ-ਸ਼ਯਾਮ।
ਵੇਰਵਾ : ਪੱਤਰੇ ੫੨
ਸਮਾਂ: ੧੯ਵੀਂ ਸਦੀ ਬਿ.।
ਆਰੰਭ : ੴ ਸਤਿਗੁਰ ਪ੍ਰਸਾਦਿ। ਅਬ ਨਰ ਅਉਤਾਰ ਕਥਨ॥ ਚੌਪਾਈ ॥
ਅਥ ਬਾਈਸਵ ਗਨਿ ਅਵਤਾਰਾ॥ ਜੈਸ ਰੂਪ ਕਹੁ ਧਰੋ ਮੁਰਾਰਾ ॥...
ਅੰਤ : ਪਿਛਲੇ ਪੱਤਰੇ ਛੰਦ-ਅੰਕ ੫੮੨ ਤੋਂ ਅੱਗੇ ਗੁੰਮ ਹੋਣ ਕਰ ਕੇ ਇਸਦਾ ਅੰਤਲਾ ਪਾਠ ਨਹੀਂ ਮਿਲਦਾ।
ਇਹ ਹੱਥ-ਲਿਖਤ ਦਸਮ ਗ੍ਰੰਥ ਦੇ ੨੪ ਅਵਤਾਰਾਂ ਦੀ ਕਥਾ ਨਾਲ ਸਬੰਧਿਤ ਹੈ ਤੇ ਇਸ ਵਿਚ ਨਰ ਅਵਤਾਰ ਤੋਂ ਇਲਾਵਾ ਬੰਧ ਅਤੇ ਨਿਹਕਲੰਕ ਅਵਤਾਰ ਦਾ ਵਰਣਨ ਵੀ ਹੈ। ਦਸ਼ਮ ਗ੍ਰੰਥ ਦੇ ਅਵਤਾਰ-ਕ੍ਰਮ ਦੇ ਅਨੁਸਾਰ ਨਰ ਅਵਤਾਰ ੨੨ਵਾਂ, ਬੋਧ ਅਵਤਾਰ ੨੩ਵਾਂ ਅਤੇ ਨਿਹਕਲੰਕ ੨੪ਵਾਂ ਅਵਤਾਰ ਹੈ।