ਹੱਥ ਲਿਖਤ ਨੰਬਰ-15

ਚਿਤ੍ ਬਿਲਾਸ
ਲੇਖਕ : ਕਵੀ ਅਮ੍ਰਿਤ ਰਾਇ।
ਵੇਰਵਾ : ਪੱਤਰੇ ੩੮; ਪ੍ਰਤੀ ਸਫ਼ਾ ੯ ਸਤਰਾਂ; ਕਾਗਜ਼ ਦੇਸੀ; ਪ੍ਰਾਚੀਨ ਲਿਖਤ, ਜੋ ਸਾਫ਼ ਤੇ ਸ਼ੁੱਧ ਹੈ; ਕਿਤੇ ਕਿਤੇ ਅਸ਼ੁੱਧੀਆਂ ਉਤੱ ਹੜਤਾਲ ਫੇਰੀ ਹੋਈ ਹੈ; ਛੰਦਾਂ ਦੇ ਨਾਉਂ, ਸਿਰਲੇਖ, ਕੁਝ ਵਿਸ਼ਾਮ-ਚਿੰਨ੍ਹ ਤੇ ਸੰਕੇਤ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ੀਆ ਇਕ ਇਕ ਇੰਚ।
ਲਿਖਾਰੀ-ਨਾਮਾਲੂਮ।
ਸਮਾਂ : ਕੱਤਕ ਸੁਦੀ ੯, ਸੰਮਤ ੧੭੩੬ ਬਿ.।
ਆਰੰਭ : ੴ ਸਤਿਗੁਰ ਪ੍ਰਸਾਦਿ॥ ਅਥ ਚਿਤ੍ਰ ਬਿਲਾਸ ਕ੍ਰਿਤ ਕਵਿ ਅੰਮ੍ਰਿਤ ਰਾਇ लिधजडे ॥ इये।
ਮੁੰਡਾ ਢੰਡ ਭਸੁੰਡ, ਮੰਡ ਸੰਧੂਰ ਭੂਰ ਬਰ। ਕੇਸ ਗੰਡ ਅਲਿ ਝੁੰਡ, ਲਸੈ ਸਸਿ ਖੰਡ ਭਾਲ ਪਰ।
ਅੰਤ : ਚਿਤ੍ਰ ਜਾਤਿ ਅਭਰਨ ਕਡੂ ਬਰਨੀ ਅੰਮ੍ਰਿਤ ਗਇ॥ ਭਰੀ ਚਿਤ੍ਰ ਸੀ ਬਿਰਤ ਅਬ ਕਹਿ ਚਤੁਰੰਗ ਬਨਾਇ॥ 137॥ ਇਤ ਸ੍ਰੀ ਚਿਤ੍ਰ ਬਿਲਾਸ ਕਵਿ ਅੰਮ੍ਰਿਤ ਰਾਇ ਕ੍ਰਿਤ ਸਮਾਪਤ॥ ਸੁਭਮਸਤ॥੯॥
(ਪਤਰਾ 38)