ਹੱਥ ਲਿਖਤ ਨੰਬਰ 55

ਅਲੰਕਾਰ ਮਾਲਾ
ਲੇਖਕ : ਕਵੀ ਦਾਸ।
ਵੇਰਵਾ : ਪੱਤਰੇ ੨੯; ਖੁੱਲ੍ਹੇ ਪੱਤਰੇ ਪ੍ਰਤੀ ਸਫ਼ਾ ੧੪ ਸਤਰਾਂ: ਲਿਖਤ ਤੇ ਕਾਗ਼ਜ਼ ਦੇਸੀ ਪ੍ਰਾਚੀਨ: ਖ਼ਤ ਸਿਧਾ ਸਾਦਾ, ਪਰ ਸਾਫ਼ ਤੇ ਸ਼ੁੱਧ ਜੋ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ
ਸਮਾਂ: ੧੯ਵੀਂ ਸਦੀ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ੴ (ਅਗੇ ਨਾਗਰੀ ਅੱਖਰਾਂ ਵਿਚ) ਸਵਸਤ (ਸ੍ਵਸਤਿ) ਸ੍ਰੀ ਗਣੇਸਾਇ ਨਮ:
ਅਥ (ਅਲੰਕਾਰ ਮਾਲਾ) ਕ੍ਰਿਤ ਕਵਿ ਦਾਸ ਲਿਖਯੰਤ॥ ਦੋਹਰਾ ॥
ਦਾਮਨ ਘਨ ਤਨ ਬਸਨ ਬਰ, ਸੀਸ ਸੁਮਨ ਪਰ ਮੋਰ।
ਨਵ ਤਰ ਵਨ ਕੁੰਡਲ ਸ੍ਰਵਨ, ਜੈ ਜੈ ਜੁਗਲ ਕਿਸੋਰ॥੧॥ ਪੁਨ॥
ਫਤੇ ਸਿੰਘ ਨ੍ਰਿਪਕੋ ਹੁਕਮ, ਪਾਇ ਸਨੇਹ ਨਿਹਾਰ।
ਅਲੰਕਾਰ ਮਾਲਾ ਰਚੀ, ਲੱਛਣ ਲੱਖ ਬਿਚਾਰ॥੨॥
ਅੰਤ : ਜਾ ਕੋ ਦੁਰਿਓ ਹੁਇਓ ਉਤਰ ਦੀਜੇ ਤਹਾਂ ਗੜੋਤ੍ਰ। ਯਥਾ॥ ਦੋਹਰਾ॥
ਸਭ ਪ੍ਰਕਾਰ ਸੁਖ ਸਦਨ ਮੈ, ਅੰਗ ਅੰਗ ਕਮਨੀਅ।
ਅਬ ਤੀਅ ਰਹਤਿ ਉਦਾਸ ਕਿਉ, ਕੀਨੋ ਮੋਹਨ ਪ੍ਰੀਅ॥੯੧॥ ॥
ਟੀਕਾ॥ ਸਖੀ ਸਖੀ ਬਚਨ। ਮੋਹਨ ਕ੍ਰਿਸਨ ਦੇਵ ਸੋ ਤੋ ਪ੍ਰੇਮ ਕੀਓ।
ਅਬ ਤੀਅ ਉਦਾਸ ਕਿਉ ਰਹਤ ਹੈ॥ (ਪੱਤਰਾ ੨੬)