ਹੱਥ ਲਿਖਤ ਨੰਬਰ-39

(ੳ) ਬਿਹਾਰੀ ਸਤਸਈ
(ਅ) ਬ੍ਰਿੰਦ ਸਤਸਯਾ
ਲੇਖਕ : ਕਵੀ ਬਿਹਾਰੀ ਲਾਲ।
ਵੇਰਵਾ : ਪੱਤਰੇ ੯੩; ਪ੍ਰਤੀ ਸਫ਼ਾ ੯ ਸਤਰਾਂ: ਪੁਰਾਤਨ ਲਿਖਤ: ਪਹਿਲੇ ਸਫ਼ੇ ਦੇ ਹਾਸ਼ੀਏ ਉਤੇ ਦੋ ਦੋ ਲਕੀਰਾਂ ਤੇ ਬਾਕੀ ਸਫ਼ੇ ਲਕੀਰਾਂ ਤੋਂ ਬਗੈਰ ਕਾਗ਼ਜ਼ ਦੇਸੀ; ਲਿਖਤ ਮੋਟੀ; ਪਰ ਸਾਫ਼ ਤੇ ਸਿੱਧੀ ਸਾਦੀ ਬੰਦਾਂ ਦੇ ਅੰਤ ਤੇ ਵਿਸ੍ਰਾਮ ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ। ਇਹ ਪੁਸਤਕ ਦੇਵ ਨਾਗਰੀ ਅੱਖਰਾਂ ਵਿਚ ਕਈ ਵੇਰ ਛਪ ਚੁੱਕੀ ਹੈ।
ਸਮਾਂ : ਨਿਸ਼ਚਤ ਨਹੀਂ।
ਲਿਖਾਰੀ : ਨਾਮਾਲੂਮ ।
ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਬਿਹਾਰੀ ਸਤਿਸਯਾ। ਕ੍ਰਿਤ ਕਵ ਬਿਹਾਰੀ॥ ਦੋ॥
ਸੀਸ ਮੁਕਟ ਕਟਿ ਕਾਛਨੀ, ਕਰ ਮੁਰਲੀ ਉਰ ਮਾਲ।
ਯਾ ਬਾਨਕ ਮੋ ਮਨ ਬਸੈ, ਸਦਾ ਬਿਹਾਰੀ ਲਾਲ॥੧॥
ਮੇਰੀ ਭਵ ਬਾਧਾ ਹਰੋ, ਰਾਧਾ ਨਾਗਰ ਸੋਇ।
ਜਿਹ ਤਨ ਕੀ ਝਾਈ ਪਰੈ, ਸਿਯਾਮ ਹਰਤ ਦੂਤ ਹੋਇ॥੨॥..
ਅੰਤ :ਅਥ ਮਿਰਜਾਦਾ ਰਾਜਾ ਸ੍ਰੀ ਜੈ ਸਿੰਘ ਉਸਤਤ
ਰਹਤ ਨ ਰਣ ਜਯ ਸਿੰਘ ਮੁਖ, ਲਖ ਲਾਖਨ ਕੀ ਫੌਜ।
ਜਾਚ ਰਾਖ ਰਹੂ ਚਲੇ, ਲੈ ਲਾਖਨ ਕੀ ਮੌਜ॥ ੭੦੪॥
ਚਲਨ ਪਾਇ ਨਿਗੁਨੀ ਗੁਨੀ, ਧਨ ਮਨ ਮੁਕਤਾ ਮਾਲ।
ਭੇਟ ਲਏ ਜੈ ਸਿੰਘ ਸੌ, ਭਾਗ ਚਾਹਿਯਤ ਭਾਲ ॥੭੦੫॥
ਯੌ ਦਲ ਕਾਢੇ ਬਲਖ ਤੇ, ਤੈ ਜੈ ਸਿੰਘ ਭੁਵਾਲ।
ਉਦਰ ਅਘਾਸਰ ਕੇ ਪਹੇ, ਹਰਿ ਗਾਇ ਗ੍ਰਾਲ ॥ ੭੦੬॥
ਘਰਿ ਘਰਿ ਤੁਰਕਨਿ ਹਿੰਦੁਨੀ, ਕਹੈ ਅਸੀਸ ਸਰਾਹਿ।
ਪਤਿਨ ਰਾਖ ਚਾਦਰ ਚੁਨੀ, ਤੈ ਰਾਖੀ ਜਯ ਸਾਹਿ॥ ੭੦੭॥
ਇਤਿ ਸ੍ਰੀ ਬਿਹਾਰੀ ਮਿਸ ਕ੍ਰਿਤ ਸਮਾਪਤੰ ।