ਹੱਥ ਲਿਖਤ ਨੰਬਰ 250 ਨਾਂ : ਸ਼੍ਰੀ ਗੁਰੁ ਪ੍ਰਤਾਪ ਸੂਰਜ (ਸ਼੍ਰੀ ਕਲਗੀਧਰ ਪ੍ਰਬੰਧ-ਰੁੱਤਾਂ ੪)ਲੇਖਕ : ਕਵੀ ਸੰਤੋਖ ਸਿੰਘਪੱਤਰੇ : 406ਵੇਰਵਾ : ਪੱਤਰੇ ਪ੍ਰਥਮ ਭਾਗ ੪੦੬ ਤੇ ਦੂਜਾ ਭਾਗ ੨੨੨: ਪ੍ਰਤੀ ਸਫ਼ਾ ੧੭ ਸਤਰਾਂ: ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਜਿਲਦ ਟੁੱਟੀ ਹੋਈ, ਪਰ ਪੁਸਤਕ ਵੈਸੇ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਾ ਮਾਲੂਮਸਮਾਂ : ਸੰਮਤ ੪੧੩ ਗੁ. ਨਾ. ਸ਼ਾ.।ਆਰੰਭ : ੴ ਸਤਿਗੁਰ ਪ੍ਰਸਾਦਿ । ਸ੍ਰੀ ਵਾਹਿਗੁਰੂਜੀ ਕੀ ਫਤੇ। ਸ੍ਰੀ ਭਗਵਤੀ ਜੀ ਸਹਾਇ। ਅਥ ਰੁਤ ਪ੍ਰਥਮ ਸ੍ਰੀ ਕਲਗੀਧਰ ਪ੍ਰਬੰਧ ਕਥਨੰ॥ ਦੋਹਰਾ॥ ਤੀਨੋ ਕਾਲ ਅਲਿਪਤ ਰਹਿ, ਖੋਜੇ ਜਾਹਿ ਪ੍ਰਬੀਨ।ਬੀਨਤ ਸਚਿਦਾਨੰਦ ਤ੍ਰੈ ਜਾਨੈ ਮਰਮ ਰਤੀ ਨ ॥੧॥ (ਪੱਤਰਾ ੧)ਅੰਤ : ਦਸ ਪਤਿਸਾਹਨ ਕੇ ਸਭ ਚਰਨ। ਧਰ ਕਰ ਧਯਾਨ ਬਿਘਨ ਕਿਯ ਹਰਨ।ਅਭਿਲਾਖਾ ਨਿਜ ਪੂਰੀ ਕਰੀ। ਦੁਸਟਨਿ ਕੀ ਮਤਿ ਕੁਝ ਨਹੀ ਅਰੀ॥੪੯॥ਇਤਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਚਤੁਰਥ ਰੁਤੇ ਸਤਿਗੁਰ ਕਥਾ ਬਿਰਚਿਤਾਯੋਭਾਖਾਯਾਂ ਕਵਿ ਸੰਤੋਖ ਸਿੰਘ ਜਥਾਮਤਿ ਬਰਨਨੰ ਨਾਮੁ ਏਕ ਪੰਚਾਸਤ ਅੰਸੂ॥ (ਪੱਤਰੇ 405-06)(ਅ) ਸ਼੍ਰੀ ਗੁਰ ਪ੍ਰਤਾਪ ਸੂਰਜ (ਰੁੱਤਾਂ ੫-੬)ਲੇਖਕ : ਕਵੀ ਸੰਤੋਖ ਸਿੰਘ।ਵੇਰਵਾ : ਪੱਤਰੇ ੨੨੨; ਪ੍ਰਤੀ ਸਫ਼ਾ ੨੮ ਸਤਰਾਂ: ਕਾਗਜ਼ ਦੇਸੀ; ਲਿਖਤ ਸਾਫ਼ ਦੇ ਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਸਿਰਲੇਖ, ਛੰਦਾਂ ਦੇ ਨਾਮ ਤੇ ਵਿਸ਼ਾਮ-ਚਿੰਨ੍ਹ ਲਾਲ ਸਿਆਹੀ ਨਾਲ ਅੰਕਿਤ: ਜਿਲਦ ਟੁੱਟਣ ਕਰ ਕੇ ਪੱਤਰੇ ਕੁਝ ਫਟੇ ਹੋਏ: ਵੈਸੇ ਪੁਸਤਕ ਅੱਛੀ ਹਾਲਤ ਵਿਚ ਹੈ।ਸਮਾਂ : ਸੰਮਤ 1906 ਬਿ. ਲਿਖਾਰੀ : ਅਗਿਆਤ।ਆਰੰਭ : ੴ ਵਾਹਿਗੁਰੂ ਜੀ ਕੇ ਫਤੇ ਹੈ। ਅਥ ਗੁਰ ਪ੍ਰਤਾਪ ਸੂਰਜ ਪ੍ਰਕਾਸ ਕੀ ਪੰਚਮ ਰੁਤਿ ਕਥਨੰ॥ ਦੋ॥ਗਯਾਨੀ ਧਯਾਨੀ ਸਕਲ ਜਨ, ਮਿਸਰਤ ਨਾਮ ਬਿਅੰਤ।ਜਿਨਿ ਜਾਨਯੋ ਬੁਧਿ ਸ੍ਵਛ ਤੇ, ਪਚੇ ਪਾਰ ਭਵ ਸੰਤ॥॥॥ (ਪੱਤਰਾ ੧)ਅੰਤ : ਇਹ ਪਠਤ ਸੁਨਤ ਨਰ ਧਾਰਿ ਪ੍ਰੇਮ । ਹਰ ਬਿਘਨ ਲੋਕ ਪਰਲੋਕ ਛੇਮ। ਮਨ ਬਿਪਨ ਬਿਖੈ ਅਘ ਮ੍ਰਿਗਨ ਸਿੰਘ। ਦੇ ਅਨੰਦ ਰਿਦੈ ਸੰਤੋਖ ਸਿੰਘ॥ ੩੭॥ ਇਤਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਖਸਟਮ ਰੁਤੇ ਕਵਿ ਸੰਤੋਖ ਸਿੰਘਬਿਰਚਿਤਾਯਾਂ ਭਾਖਾਯੰ ਦੀਨੇ ਤੇ ਚਢਨ ਪ੍ਰਸੰਗ ਬਰਨਨੰ ਨਾਮ ਅਸਟ ਪੰਚਾਸਤਅਸੁ ॥ ੫੮ ॥ ਖਸਟਮ ਰੁਤਿ ਸਮਾਪਤ ਮਸਤੁ ਸੁਭਮਸਤੁ ॥ਦੋਹਾ॥ ਰੁਤਿ ਨਭ ਨਿਧਿ ਸਸਿ ਸੰਬਤ, ਮਗਸਿਰ ਸੁਦਿ ਗੁਰੂਵਾਰ।ਪੰਚਮ ਖਸਟਮ ਰੁਤਿਨ ਕੀ, ਪੁਸਤਕ ਪੂਰਨ ਕਾਰਿ ॥੧॥ (ਪੱਤਰਾ ੨੨੨)ਇਸ ਤੋਂ ਅੱਗੇ ਸ੍ਰੀ ਕਲਗੀਧਰ ਪ੍ਰਬੰਧ ਦੇ ਦੋ ਅਯਨ ਇਸ ਹੱਥ ਲਿਖਤ ਵਿਚ ਸ਼ਾਮਲ ਨਹੀਂ ਹਨ, ਜਿਸ ਕਰ ਕੇ ਇਹ ਪੁਸਤਕ ਅਧੂਰੀ ਹੈ.