ਹੱਥ ਲਿਖਤ ਨੰਬਰ 103

ਹੀਰ ਰਾਂਝਾ (ਫ਼ਾਰਸੀ ਅੱਖਰ)
ਲੇਖਕ : ਕਵੀ ਮੁਕਬਲ।
ਵੇਰਵਾ : ਪੱਤਰੇ ੬੧: ਪ੍ਰਤੀ ਸਫ਼ਾ ੧੫ ਸਤਰਾਂ: ਲਿਖਤ ਸ਼ਿਕਸਤਾ, ਪਰ ਸਿੱਧੀ ਸਾਦੀ: ਹਾਸ਼ੀਆ ਸਾਦਾ; ਕਾਗਜ ਦੇਸੀ ਕਿਤੇ ਕਿਤੇ ਲਾਲ ਸਿਆਹੀ ਨਾਲ ਸੁਧਾਈ ਕੀਤੀ ਹੋਈ।
ਸਮਾਂ : ਮਹੀਨਾ ਹਾੜ੍ਹ (ਸੰਨ-ਸੰਮਤ ਦਰਜ ਨਹੀਂ)।
ਲਿਖਾਰੀ : ਲਕਰ ਸ਼ਾਹ।
ਸਥਾਨ : ਸਰਹੰਦ।
ਆਰੰਭ : ਅੱਵਲ ਆਖ ਤੂੰ ਸਿਫਤ ਖੁਦਾ ਦੀ ਜੋ, ਸਾਹਿਬ ਬੇਪ੍ਰਵਾਹ ਬੇਅੰਤ ਮੀਤਾ।
ਚੌਦਾਂ ਤਬਕਾਂ ਦਾ ਬਾਦਸ਼ਾਹ ਹੋਇਆ: ਹਜਰਤ ਰੱਬ ਦੇ ਨਾਮ ਦਾ ਬਿਰਦ ਕੀਤਾ ।...
ਅੰਤ : ਤੇਗ਼ ਇਸਕ ਦੀ ਆਸ਼ਕਾਂ ਝੱਲ ਲਈ,
ਜੀਓ ਮਰਨ ਦਾ ਮਜ਼ਾ ਭੁਲਾਇਓ ਨੇ।
ਸਵਾਲ ਮੰਨਿਆਂ ਮੁਕਾਬਲਾ ਆਸ਼ਕਾਂ ਦਾ,
ਕਿੱਸਾ ਹੀਰ ਤੇ ਰਾਂਝੇ ਦਾ ਸੁਨਾਇਓ ਨੇ।
ਤੱਮਤ ਤੱਮਤ ਤਮਾਮ ਸ਼ੁਦ । ਕਾਰਿਮਨ ਬਨਿਜ਼ਾਮ ਸ਼ੁਦ।
ਕਿੱਸਾ ਹੀਰ ਵ ਰਾਂਝੇ ਗੋਯਦ ਕਿ ਸਾਇਰ ਮੁਕਾਬਲ ਬਹਰਦੋ ਚਸ਼ਮਾਨ (ਸ਼) ਕੋਰ ਅਸਤ ਪਸ ਬਾਦ ਅਜ਼-ਬ-ਦਸਤਖ਼ਤ ਫ਼ਕੀਰ ਪੁਰ ਤਕਸੀਰ ਲੀਕਰ ਸ਼ਾਹ ਵਲਦ ਸੌਂਹਦਾ ਚੌਕੀਦਾਰ ਸਾਕਿਨ ਜਰਗਾ ਨਵਿਸ਼ਤਹ ਦਰ ਮਸਜਿਦ ਮੌਜਿਆ ਸਰਹੱਦ ਮਾਹ ਹਾੜ੍ਹ ।"
ਇਸ ਕਿੱਸੇ ਵਿਚ ਹੋਰ ਕਿੱਸਿਆਂ ਨਾਲੋਂ ਕਾਫ਼ੀ ਪਾਠ-ਭੇਦ ਹਨ।