ਹੱਥ ਲਿਖਤ ਨੰਬਰ 110 ਅਸ਼ਟਾਵ ਗੀਤਾ (ਸਟੀਕ) ਤੇ ਹੋਰ ਰਚਨਾਵਾਂ(ੳ) ਅਸ਼ਟਾਵਕ ਗੀਤਾ (ਸਟੀਕ)ਲੇਖਕ- ਰਿਖੀ ਅਸ਼ਟਾਵਕ।ਟੀਕਾਕਾਰ-ਨਾਮਾਲੂਮ।ਵੇਰਵਾ : ਸਫ਼ੇ ੧੩੯; ਪ੍ਰਤੀ ਸਫ਼ਾ ੧੮ ਸਤਰਾਂ: ਕਾਗ਼ਜ਼ ਨਵਾਂ ਦੇਸੀ: ਲਿਖਤ ਬਹੁਤੀ ਪੁਰਾਣੀ ਨਹੀਂ, ਪਰ ਸਾਫ਼ ਤੇ ਸ਼ੁੱਧ ਹੈ; ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਅਸਲ ਇਬਾਰਤ ਦੇ ਨਾਲ ਨਾਲ ਕਈ ਥਾਵੇਂ ਉਰਦੂ ਤੇ ਗੁਰਮੁਖੀ ਵਿਚ ਕੁਝ ਸ਼ਬਦਾਰਥ ਤੇ ਟਿਪਣੀਆਂ ਦਿੱਤੀਆਂ ਹੋਈਆਂ।ਸਮਾਂ: ਸਤੰਬਰ ੧੯੧੩ ਈ.।ਲਿਖਾਰੀ : ਹਜੂਰਾ ਸਿੰਘ।ਆਰੰਭ : .ੴ ਸਤਿਗੁਰ ਪ੍ਰਸਾਦਿ॥ ਅਥ ਅਸਟਾਬਕ ਸਟੀਕ ਭੂਮਿਕਾ। ਏਕ ਸਮੇਂ ਰਾਜ ਜਨਕ ਜੀਓ ਘੁਮਨੇ ਜਾਤੇ ਥੇ । ਰਾਸਤਾ ਮੈਂ ਜਬ ਅਸਟਾਬਕ ਜੀਓ ਕੋ ਆਤੇ ਦੇਖਾ ਤਬ ਰਾਜਾ ਨੇ ਘੋੜੇ ਪਰ ਸੋ ਉਤਰ ਕਰ ਸਾਸਨਾਂਗ ਪ੍ਰਣਾਮ ਕੀਤਾ।ਅੰਤ : ਨਾ ਏਕਤਾ ਹੈ ਨਾ ਦ੍ਰਿਤਪਨਾ ਹੈ। ਬਹੁਤ ਕਥਨ ਕਰਨੇ ਸੇ ਕਿਆ ਪਰ ਜੋ ਜਨ ਹੈ ਜਿਨੇ ਸਰੂਪ ਮੈਂ ਕੁਝ ਭੀ ਨਹੀਂ ਬਨਤਾ ਹੈ। ਇਤਿ ਸ੍ਰੀ ਅਸਟਾਬਕ ਗੀਤਾਯਾਂ ਭਾਖਾ ਟੀਕਾਯਾਂ-ਜੀਵਨ ਮੁਕਤੀ ਚੇਤਰਦਸਕੰ ਨਾਮ ਬਿੰਸਤਿਕੰ ਪ੍ਰਕਰਨ ਸਮਾਪਤੰ ॥੨੦॥ਖ਼ਾਤਮਾ ਬਤਾਰੀਖ ੧੧ ਸਤੰਬਰ ੧੯੧੩ ਈ. ਮੁਤਾਬਿਕ ੨੭ ਭਾਦਰੋਂ ਸੈਮਤ ੧੮੭੦ ਬਿ. ਬਕਲਮ ਖ਼ੁਦ ਹਜ਼ੂਰਾ ਸਿੰਘ।(ਅ) ਪ੍ਰਬੋਧ ਚੰਦਰ ਨਾਟਕ (ਭਾਖਾ) (ਫ਼ਾਰਸੀ ਅੱਖਰ)ਅਨੁਵਾਦ : ਨਾਨਕ ਦਾਸ।ਵੇਰਵਾ: ਸਫ਼ੇ ੨੦੯; ਅਸਲ ਇਬਾਰਤ ਦੇ ਨਾਲ ਨਾਲ ਕਈ ਥਾਵੇਂ ਉਦੂ ਤੇ ਗੁਰਮੁਖੀ ਵਿਚ ਕੁਝ ਸ਼ਬਦ-ਅਰਥ ਅਤੇ ਟਿੱਪਣੀ ਦਿੱਤੀਆਂ ਹੋਈਆਂ।ਸਮਾਂ: ਸਤੰਬਰ, ੧੯੧੩ ਈ. (ਨਕਲ)।ਆਰੰਭ : ਓਅੰ ਸ੍ਵਰਸਤੀ ਸ੍ਰੀ ਗਣੇਸਾਇ ਨਮਹ॥ ਅਬ ਬੋਧ ਚੰਦ੍ਰ ਨਾਟਕ ਲਿਖਯਤੇ ਨਾਟਕ ਦਾਸ ਕ੍ਰਿਤ॥ਓਅੰ ਨਮੋ ਭਗਵਤੇ ਵਾਸਦੇਵਾਇ॥ ਦੋਹਰਾ॥ ਬਿਘਨ ਹਰਨ ਮੰਗਲ ਕਰਨ, ਖੇਮ ਕੁਸ਼ਲ ਪ੍ਰਸਾਦ । ਉਸਤਤ ਜੋਗ ਹਰੀ ਹਿਤ ਕਰ ਉਚਰੋਂ ਆਦ॥॥॥ਅੰਤ : ਮਘਰ ਸ਼ਕਲਾ ਪੰਚਮੀ ਪੇਥੀ ਪੂਰਨ ਕਰੀਸ। ਜੋੜ ੭੩੦ ਇਤ ਸ੍ਰੀ ਪ੍ਰਬੋਧ ਚੰਦ ਨਾਨਕੇ ਖਸ਼ਟਮੋ ਅੰਕ ਸਮਾਪਤੰ॥ ਓਅੰਨਮੋ ਵਾਸਦੇਵਾਇ॥ ਓਅੰ ਨਮਹ ਸੁਭਗ॥