ਹੱਥ ਲਿਖਤ ਨੰਬਰ 276 ਨਾਂ : ਰਾਜਨੀਤਿਲੇਖਕ- ਕਵੀ ਦੇਵੀ ਦਾਸ।ਪੱਤਰੇ: 16ਵੇਰਵਾ : ਕਾਗ਼ਜ ਦੇਸੀ: ਪੱਤਰੇ ਕੁਝ ਕਿਰਮ ਖੁਰਦਾ, ਜਿਸ ਕਰ ਕੇ ਕਈ ਥਾਵੀਂ ਛੇਕ ਪਏ ਹੋਏ; ਲਿਖਤ ਸਾਫ਼ ਤੇ ਬੁੱਧ; ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ; ਹਾਸ਼ੀਏ ਉਤੇ ਅਤੇ ਅਸਲ ਲਿਖਤ ਦੇ ਦਰਮਿਆਨ ਬਾਰੀਕ ਕਲਮ ਨਾਲ ਕੁਝ ਅਰਥ-ਭਾਵ ਪੈਰ-ਟੂਕਾਂ ਦੀ ਤਰ੍ਹਾਂ ਲਿਖੇ ਹੋਏ; ਸਿਰਲੇਖ, ਛੰਦਾਂ ਦੇ ਨਾਮ, ਵਿਸ੍ਰਾਮ-ਚਿੰਨ੍ਹ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ ਤੇ ਕੁਛ ਫੁੱਟ ਨੋਟ ਵੀ ਲਾਲ ਸਿਆਹੀ ਨਾਲ ਲਿਖੇ ਹੋਏ; ਪੱਤਰੇ 11 ਤੋਂ 14 ਤਕ ਰੰਗੀਨ ਲਕੀਰਾਂ ਦਾਰ ਹਾਸ਼ੀਏ ਵਾਲੇ; ਪੁਸਤਕ ਬਗ਼ੈਰ ਜਿਲਦ, ਜੋ ਅੱਛੀ ਹਾਲਤ ਵਿਚ ਹੈ।ਆਦਿ : ੴ ਸ਼੍ਰੀ ਵਾਹਗੁਰੂ ਜੀ ਕੀ ਫਤੇ। ਅਥ ਦੇਵੀ ਦਾਸ ਕ੍ਰਿਤ ਰਾਜਨੀਤ ਲਿਖਯਤੇ॥ ਕਬਿੱਤੁ ।.ਨੀਤ ਹੀ ਤੈ ਧਰਮ, ਧਰਮ ਤੇ ਸਕਲ ਸਿਧ..। (ਪੱਤਰਾ 1)ਅੰਤ : ...ਪ੍ਰਹਿਲਾਦ ਹੇਤੁ ਜਾਨ ਨਾਥਨ ਕੇ ਬਾਂਧੇ ਆਪ, ਪਾਥਰ ਕੇ ਪੇਟ ਮੈਂ ਤੇ ਅਵਤਾਰ ਲੀਨੋ॥ 11॥7॥ ਇਤਿ ਸ਼੍ਰੀ ਦੇਵੀ ਦਾਸ ਕ੍ਰਿਥ ਰਾਜਨੀਤ ਸਮਾਪਤੰ ਸੁਭੰ ॥ ਦੋਹਰਾ॥ ਸੰਮਤ ਮਹਿ ਦ੍ਰਿਜ ਜਨਮ ਗ੍ਰਹ, ਸਸਿ ਨ੍ਰਿਪ ਬਿਕ੍ਰਮ ਜਾਨ। ਮਾਸ ਹਾੜ੍ਹ ਪਛ ਸੁਕਲ ਕੀ, ਏਕਮ ਲਿਖਾ ਪ੍ਰਮਾਨ॥ (ਫੇਰ ਅੱਗੇ ਲਾਲ ਸਿਆਹੀ ਨਾਲ ਇਹੋ ਦੋਹਰਾ ਦੁਹਰਾ ਕੇ ਲਿਖਿਆ ਹੈ ਤੇ ਅੰਤ ਵਿਚ ਇਹ ਪਾਠ ਹੈ)ਮੁਕਾਮ ਸੰਗਰੂਰ, ਹਸਤਾਖਰ ਅਤਰ ਸਿੰਘ ਗਯਾਨੀ, ਗੁਰੂ ਦੁਆਰੈ ਸ਼੍ਰੀ ਅਨੰਦ ਪੁਰ ਜੀ ਸਾਹਬ ਕੇ। (ਪੱਤਰਾ 19)