ਹੱਥ ਲਿਖਤ ਨੰਬਰ 101

ਸ਼੍ਰੀ ਮਦ ਭਗਵਤ ਗੀਤਾ (੧੮ ਵਾਂ ਅਧਯਾਯ)
ਲੇਖਕ : ਰਿਖੀ ਬਿਆਸ।
ਅਨੁਵਾਦ : ਨਾਮਾਲੂਮ।
ਵੇਰਵਾ : ਪੱਤਰੇ ੪- ੩੫); ਪ੍ਰਤੀ ਸਫ਼ਾ ੭ ਸਤਰਾਂ: ਲਿਖਤ ਸਾਫ ਤੇ ਸ਼ੁੱਧ: ਛੰਦਾਂ ਦੇ ਨਾਮ, ਸਿਰਲੇਖ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ ਹਾਸ਼ੀਆ ਲਾਲ ਲਕੀਰਾਂ ਵਾਲਾ; ਛੰਦ-ਅੰਕ ੧੭ ਤੋਂ ੧੫੮ ਤਕ ਗੀਤਾ ਦਾ ੧੮ ਵਾ ਅਧਿਆਯ ਤੇ ਅੱਗੇ ਪੱਤਰਾ ੩੩ ਤੋਂ ੩੮ ਤਕ ਉਸ ਦਾ ਮਹਾਤਮ ਦੱਸਿਆ ਹੈ।
ਸਮਾਂ : ਅਨ੍ਹਾਰਵੀਂ ਸਦੀ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ਨੰ। ਚਉਪਈ॥
ਅਬ ਸੁਨ ਰਾਜਸੀ ਤਿਆਗ ਬਤਾਵੋ।
ਦੇਹਿ ਅਭਿਮਾਨੀ ਤਿਸ ਕੋ ਪਾਵੋ
ਦੇਹਿ ਕੇ ਦੁਖ ਤੇ ਨਿਤ ਵਹੁ ਡਰੈ ।
ਇਸਨਾਨ ਆਦਿ ਕਰਮ ਨਾ ਕਰੈ ॥ ੧੭॥...
ਅੰਤ : ਏਕ ਕਹਾ ਭੀ ਅਉਰ ਨ ਭਾਖੋ।
ਆਪ ਕੇ ਆਪਨੇ ਮਾਹਿ ਨਿਤ ਰਾਵੋ
ਫਿਰ ਨਿਰਵਾਚ ਦਿਸਾ ਕੇ ਕਵੋ।
ਅਪਨੇ ਸੁਖ ਮੈਂ ਆਪ ਹੀ ਰਵੋ॥
੧੫੭॥ ਅਠਾਰਹੁ ਧਿਆਉ ਸੰਪੂਰਨ ਭਏ।
ਪੜ੍ਹੇ ਸੁਨੇ 'ਤੇ ਸਭ ਪਾਤਕ ਗਏ।
ਜੇ ਕੋ ਧਾਰੈ ਮਨ ਕੇ ਮਾਹਿ।
ਤਾਤਕਾਲ ਵਹੁ ਸਭ ਫਲ ਪਾਇ।
ਪੂਰਨ ਭਇਆ ਅਠਾਰਵਾ ਧਿਆਇ॥੧॥
ਇਤਿ ਸ੍ਰੀ ਭਗਵਤ ਗੀਤਾਸੂਪਨਿਖਤਸੁ ਬ੍ਰਹਮ ਵਿਦਯਾ ਜੋਗ ਸਾਸਤੇ ਸ੍ਰੀ ਕ੍ਰਿਸ਼ਨ ਅਰਜਨ ਸੰਵਾਦੇ ਸੰਪੂਰਨੰ ॥੧੮॥ (ਪੱਤਰਾ ੩੩)
ਇਸ ਤੋਂ ਅੱਗੇ ਅਠਾਰਵੇਂ ਆਧਿਆਇ ਦਾ ਮਹਾਤਮ ਲਿਖਿਆ ਹੋਇਆ ਹੈ।