ਹੱਥ ਲਿਖਤ ਨੰਬਰ-42 ਹੀਰ-ਰਾਂਝਾਲੇਖਕ : ਸੱਯਦ ਵਾਰਿਸ ਸ਼ਾਹ।ਵੇਰਵਾ : ਪੱਤਰੇ ੨੪੦: ਪ੍ਰਤੀ ਸਫ਼ਾ ੨੦ ਸਤਰਾਂ: ਪੁਰਾਣੀ ਲਿਖਤ; ਅੱਖਰ ਮੋਟੋ, ਪਰ ਸਾਫ਼ ਨਹੀਂ, ਹਰੇਕ ਸਫ਼ੇ ਦੇ ਹਾਸ਼ੀਏ ਉਤੇ ਦੋਹੀਂ ਪਾਸੀ ਲੰਮੇ ਦਾਉ ਦੋ ਦੋ ਮੋਟੀਆਂ ਲਾਲ ਲਕੀਰਾਂ: ਇਕ ਇਕ ਕਾਲੀ ਲਕੀਰ; ਕਾਗ਼ਜ ਦੇਸੀ। ਲਿਖਤ ਕਈ ਥਾਂਵੀਂ ਅਸ਼ੁੱਧ।ਸਮਾਂ : ੪ ਭਾਦਰ, ਸੰਮਤ ੧੮੨੮ ਬਿ.।ਲਿਖਾਰੀ : ਸੇਵਾ ਰਾਮ, ਨਗਰ ਚੂਹਣੀਆਂ।ਅਰੰਭ : ੴ ਸਤਿਗੁਰ ਪ੍ਰਸਾਦਿ। ਅਧਿ ਹੀਰ ਰਾਂਝਾ ਵਾਰੇ ਸਾਹ ਕ੍ਰਿਤ ਲਿਖਯਤੇ। ਅੱਵਲ ਹਮਦ ਖੁਦਾਇ ਦਾ ਵਿਰਦ ਕੀਚੈ, ਕੀਤਾ ਇਸਕ ਸੋ ਜਗ ਦਾ ਮੂਲ ਮੀਆਂ। ਪਹਿਲੇ ਆਪ ਹੀ ਰੱਬ ਨੇ ਇਸ਼ਕ ਕੀਤਾ, ਮਾਸੂਕ ਹੈ ਨਬੀ ਰਸੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਸ ਮੀਆਂ। ਖੁਲ੍ਹੇ ਤਿਨ੍ਹਾਂ ਦੇ ਬਾਗ ਕਲੂਬ ਅੰਦਰ, ਜਿਨ੍ਹਾਂ ਕੀਤਾ ਹੋ ਇਸਕੇ ਕਬੂਲ ਮੀਆਂ॥੧॥ਅੰਤ : ਹੀਰ ਰੂਹ ਤੇ ਚਾਕ ਕਲਬੂਤ ਜਾਨੋ......। ਉਹ ਮਸੀਤ ਹੈ ਮਾਉ ਦਾ ਸਿਕਮ ਬੰਦੇ, ਜਿਸ ਵਿਚ ਸਬ ਰੋਜ ਲੰਘਾਇਆ ਈ। ਦੁਨੀਆਂ ਜਾਨ ਏਵੈ ਜਿਵੇਂ ਝੰਗ ਪੇਕੇ, ਗੋਰ ਕਾਲੜਾ ਬਾਗ ਬਨਾਇਆ ਈ। ਵਾਰੇ ਸਾਹਿ ਮੀਆ ਬੇੜੇ ਪਾਰ ਤਿੰਨਾ, ਜਿਨਾਂ ਰੱਬ ਦਾ ਨਾਮ ਧਿਆਇਆ ਈ॥ ੬੩੫॥ਲਿਖਾਰੀ ਵਲੋਂ ਬੈਂਦ :ਸ਼ਹਿਰ ਚੂਣੀਆਂ ਵਿਚ ਚਬੂਤਰੇ ਦੇ, ਸੇਵਾ ਰਾਮ ਨੇ ਸੋਕ ਦਿਲ ਧਾਰਿਆ ਜੋ । ਹੀਰ ਸਾਰੀ ਦੀ ਕਥਾ ਲਿਖਾਇ ਲਈਏ, ਮਤਾ ਚਿਤ ਦੇ ਵਿਚ ਚਿਤਾਰਿਆ ਜੇ। ਭੁਲ ਚੁਕ ਜੋ ਲਿਖਤ ਦੇ ਵਿਚ ਹੈਸੀ, ਸਾਹਿਬ ਗੁਨ ਜਨੋ ਸਭ ਸਵਾਰਿਆ ਜੇ । ਸੰਮਤ ਸੈ ਅਠਾਰਾ ਅਠਤਰੇ ਦੇ, ਮਾਹਿ ਭਾਦਰੋਂ ਚਾਰ ਦਿਹਾੜਿਆਂ ਜੇ। ਰੋਜ ਜੁਮੇਦੇ ਕੁਲ ਤਮਾਮ ਹੋਈ, ਸੁਨਨਹਾਰਿਓਂ ਅਸੀਂ ਉਚਾਰਿਆ ਜੇ॥ ੬੩੬॥