ਹੱਥ ਲਿਖਤ ਨੰਬਰ 169 ਜਗਤ ਬਿਨੋਦ ਤੇ ਪ੍ਰਸਤਾਰ ਪ੍ਰਕਾਸ਼ਵੇਰਵਾ : ਪੱਤਰੇ ੫੫; ਸਫਾ ੨੩ ਸਤਰਾਂ: ਕਾਗਜ ਦੇਸੀ ਲਿਖਤ ਸਾਫ ਤੇ ਸ਼ੁੱਧ, ਸਿਆਹੀ ਕਾਲੀ: ਸਿਰਲੇਖ ਤੇ ਛੰਦ-ਅੰਕ ਲਾਲ ਸਿਆਹੀ ਨਾਲ ਲਿਖੇ ਹੋਏ। ਹਾਸ਼ੀਆ ਸ਼ੁਰੂ ਦੇ ੧੦ ਪਤਰਿਆਂ ਤੋਂ ਬਗੈਰ ਲਾਲ ਲਕੀਰਾਂ ਵਾਲਾ: ਜਿਲਦ ਟੁੱਟੀ ਹੋਈ ਤੇ ਕਿਤੇ ਕਿਤ ਕੁਝ ਸ਼ਬਦ ਹਾਸੀਏ ਤੇ ਲਿਖੇ ਹੋਏ।ਸਮਾਂ: 1881 ਬਿ.ਸਥਾਨ : ਅੰਮ੍ਰਿਤਸਰ।ਲਿਖਾਰੀ : ਨਾਮਾਲੂਮ ।(ੳ) ਜਗਤ ਬਿਨੋਦ-ਪਦਮਾਕਰਲੇਖਕ : ਕਵੀ ਪਦਮਾਕਰ ।ਆਰੰਭ : ੴ ਸ੍ਰੀ ਗਣੇਸ਼ਾਯ ਨਮ: ਸ੍ਰੀ ਕੁੰਜ ਬਿਹਾਰੀ ਜਯਤਿ॥ ਅਬ ਕਵਿ ਪਦਮਾਕਰ ਕ੍ਰਿਤ ਜਗਤ ਬਿਨੋਦ ਲਿਖਯਤੇ॥ ਦੋਹਰਾ॥ ਸਿਧ ਸਦਨ ਸੁੰਦਰ ਬਦਨ, ਨੰਦ ਨੰਦਨ ਮੁਦ ਮੂਲ। ਰਸਿਕ ਸਿਰੋਮਨ ਸਾਂਵਰੇ, ਸਦਾ ਰਹੌ ਅਨੁਕੂਲ ॥੧॥ਅੰਤ : ਜਗਤ ਸਿੰਘ ਨ੍ਰਿਪ ਹੁਕਮ ਤੇ, ਪਰਮਾਕਰ ਲਹ ਮੋਦ। ਰਸਿਕਨ ਕੇ ਬਸ ਕਰਨ ਕੋ, ਕੀਨੋ ਜਗਤ ਬਿਨੋਦ ॥੫੮॥ ਇਤਿ ਸ੍ਰੀ ਕੁਰਮ ਵੰਸਾਵਤਯ ਸ੍ਰੀ ਮਨ ਮਹਾਰਾਜਾਧਿਰਾਦ ਰਜਿੰਦ ਸ੍ਰੀ ਸਬਾਈ ਜਗਤ ਸਿੰਘ ਜੀ ਆਗਯਪਤ ਸੁਕਵਿ ਪਦਮਾਕਰ ਬਿਰਚਿਤਾਯਾ ਜਗਤ ਵਿਨੋਦ ਗ੍ਰੰਥ ਸੰਪੂਰਨੰ॥(ਅ) ਪ੍ਰਸਤਾਰ ਪ੍ਰਕਾਸ਼-ਗ੍ਰਾਲ ਕਵੀ।ਵੇਰਵਾ : ਪੱਤਰੇ ੯ (੫੫ ਤੋਂ ੬੩ ਤਕ)ਸਮਾਂ : ਸੰਮਤ ੧੯੩੫ ਬਿ.।ਲਿਖਾਰੀ ਅੰਵਨ ਸਿੰਘ।ਆਰਂਭ : ੴ ਜਗਦੰਬਾਯੋ ਨਮ: ਅਥ ਪ੍ਰਸਤਾਰ ਪ੍ਰਕਾਸ਼ ਲਿਖਯਤੇ॥ ਦੋਹਰਾ॥ ਸ੍ਰੀ ਗੁਰੂ ਬਾਨੀ ਸੇਸ ਜੂ, ਤਿਨੈ ਬੰਦਿ ਸੁ ਹੁਲਾਸ। ਬੰਦੀ ਬਿਪ੍ਰ ਸੁ ਗ੍ਰਾਲ ਕਵਿ, ਕਿਯ ਸਤਾਰ ਪ੍ਰਕਾਸ਼॥੧॥ ਅਥ ਮਾਤ੍ਰਾ ਪ੍ਰਸਤਾਰ ਬਿਧਿ॥ ਸਮ ਕਲ ਕੈ ਪ੍ਰਸਤਾਵ ਮੈਂ, ਗੁਰ ਸਬ ਲਿਖੋ ਬਨਾਯ। ਜਹਾਂ ਬਿਖਮ ਤਹ ਆਦਿ ਲਘੁ, ਤਾ ਪਰ ਗੁਰ ਦਰਸਾਯ॥੨॥ (ਪੱਤਰਾ ੫੫ ਅ)ਅੰਤ : ਛੰਦ ਦੁ ਸਾਖਾ ਬਿਬਿਧ ਹੈ, ਮੂਲ ਪ੍ਰਸਤਾਰ ਬਿਚਾਰਿ।ਕਹਯੋ ਗ੍ਰਾਲ ਕਵਿ ਅਲਪ ਕਰਿ, ਜਗਦੰਬਾ ਉਰ ਧਾਰ ॥੨੯॥ਇਤਿ ਸ੍ਰੀ ਪ੍ਰਸਾਤਰ ਪ੍ਰਕਾਸ ਸੰਪੂਰਨ। ਇਸ ਤੋਂ ਅੱਗੇ ਲਿਖਾਰੀ ਦੇ ਇਹ ਸ਼ਬਦ ਹਨ- ਦੋਹਰਾ॥ ਸਸਿ ਦ੍ਵਾਰੇ ਅਰ ਲੋਕ ਤ੍ਰੈ, ਦੇਵ ਪੰਚ ਲੇਹੁ ਮਾਨ । ਨਾਮ (ਸੁ) ਸੰਮਤ ਕੋ ਲਿਖਯੋ, ਲੀਜੋ ਗੁਨੀ ਪਛਾਨ॥੧॥ ਹਿਤ ਸੰਤਨ ਮ੍ਰਿਗਿੰਦ ਨੇ, ਲਿਖਵਾਯੋ ਕਰ ਪ੍ਰੀਤ। ਗ੍ਰੰਥ ਸੰਪੂਰਨ ਤਿਨ ਕਿਯੋ, ਅੰਵਨ ਸਿੰਘ ਕਰ ਨੀਤ॥੨॥ ਜੇਠ ਸੁਦੀ ਕੀ ਇਕਮੀ, ਲਿਖ ਦਯੋ ਜਗਤ ਬਿਨੋਦ। ਪੜ੍ਹੋ ਗੁਨੀ ਨਰ ਚਤਰ ਜੋ, ਹੋਵਤ ਤਾ ਕੋ ਮੋਦ ॥੩॥