ਹੱਥ ਲਿਖਤ ਨੰਬਰ 255

ਨਾਂ : ਜਨਮ ਸਾਖੀ ਭਾਈ ਮਨੀ ਸਿੰਘ ਜੀ ਕੀ
ਲੇਖਕ : ਭਾਈ ਮਨੀ ਸਿੰਘ, ਸ਼ਹੀਦ।
ਵੇਰਵਾ : ਪੱਤਰੇ ੧੯੫: ਪ੍ਰਤੀ ਸਫ਼ਾ ੧੧ ਸਤਰਾਂ; ਕਾਗ਼ਜ਼ ਦੇਸੀ: ਲਿਖਤ ਸਾਫ਼ ਤੇ ਸ਼ੁੱਧ, ਹਾਸ਼ੀਆ ਰੰਗੀਨ ਲਕੀਰਾਂ ਵਾਲਾ ਮੁਢਲਾ ਪੱਤਰਾ ਕੁਝ ਫਟਿਆ ਹੋਇਆ ਵੈਸੇ ਪੁਸਤਕ ਬੜੀ ਅੱਛੀ ਹਾਲਤ ਵਿਚ ਹੈ।
ਸਮਾਂ : ਪੁਸਤਕ ਡੇਢ ਕੁ ਸੌ ਸਾਲ ਪੁਰਾਣੀ ਜਾਪਦੀ ਹੈ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ। ਨਾਮ ਸਭ ਦੇਵਾ ਦਾ ਦੇਵ ਹੈ। ਕੋਈ ਸਿਵ ਨੂੰ ਕੋਈ ਗਣੇਸ ਨੂੰ ਕੋਈ
ਹੋਰ ਦੇਵਤਿਆਂ ਨੂੰ, ਗੁਰੂ ਕੇ ਸਿਖ ਸਤਿਨਾਮ ਨੂੰ ਆਰਾਧਤੇ ਹੈਨ। (ਪੱਤਰਾ ੧)
ਅੰਤ : ..ਤਾ ਜੋਗੀ ਨੇ ਕਹਿਆ, "ਮੈਂ ਜਿਸ ਵੇਲੇ ਦਸਵੇ ਦੁਆਰ ਪਉਣ ਚਾੜਦਾ ਹੌ ਤਾਂ ਸਾਰੀ ਤ੍ਰਿਲੋਕੀ ਦੀ ਮੁਝ ਕੋ ਖਬਰ ਹੁੰਦੀ ਹੈ। ਇਹ ਮੁਲਖ ਮੇਰਾ ਜਿਤਾ ਹੂਆ ਹੈ। ਜੇ ਤੂੰ ਮੇਰੇ ਸਾਥ ਚਰਚਾ ਕਰੇਂ ਪ੍ਰਿਥਮੇ ਤੋ ਮੁਝੇ ਜੀਤੇ ਤਬ ਇਸ ਜਗਤ ਮਹਿ ਪ੍ਰਵੇਸ਼ ਕਰੁ ।" ਤਾ ਬਾਬਾ ਰਾਗ ਮਾਰੂ ਮਹਿ ਸਬਦ ਬੋਲਿਆ। ...( ਪੱਤਰਾ 195)
ਇਸ ਤੋਂ ਅੱਗੇ ਪੱਤਰੇ ਗੁੰਮ ਹਨ ਜਿਸ ਕਰ ਕੇ ੨੮ਵੀਂ ਸਾਖੀ ਤਕ ਹੀ ਇਹ ਪੁਸਤਕ ਸਮਾਪਤ ਹੋ ਜਾਂਦੀ ਹੈ।