ਹੱਥ ਲਿਖਤ ਨੰਬਰ 289

ਨਾਂ : ਰਸ ਰਾਜ
ਲੇਖਕ : ਕਵੀ ਮਤੀ ਰਾਮ।
ਪੱਤਰੇ : 68
ਵੇਰਵਾ: ਕਾਗਜ਼ ਕਸ਼ਮੀਰੀ, ਲਿਖਤ ਸਾਫ ਤੇ ਸ਼ੁੱਧ, ਹਾਸ਼ੀਆ ਲਾਲਾ ਲਕੀਰਾਂ ਵਾਲਾ, ਸਿਰਲੇਖ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ, ਕਿਤੇ ਕਿਤੇ ਕੁਝ ਸ਼ਬਦਾਂ ਦੇ ਅਰਥ ਪੈਰ-ਟੂਕਾਂ ਦੀ ਸ਼ਕਲ ਵਿਚ ਕਿਸੇ ਹੋਰ ਬਾਰੀਕ ਕਲਮ ਨਾਲ ਅਸਲ ਇਬਾਰਤ ਦੇ ਨਾਲੋ ਨਾਲ ਜਾਂ ਹਾਸ਼ੀਏ ਉਤੇ ਲੱਗੇ ਹੋਏ ਹਨ, ਪੱਤਰਾ 61 (ੳ) ਦੇ ਹਾਸ਼ੀਏ ਉਤੇ ਉਨਾਬੀ ਸਿਆਹੀ ਨਾਲ ਬੀਰ ਸਿੰਘ ਨਾਮੀ ਕਿਸੇ ਵਿਅਕਤੀ ਦੇ ਹਸਤਾਖਰ ਹਨ।
ਸਮਾਂ : ਸੰਮਤ 1928 ਬਿ.।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਵਸਤਿ ਸ੍ਰੀ ਗਣੇਸਾਯ ਨਮ:। ਅਥ ਰਸ ਰਾਜ ਕਵਿ ਮਤਿ
ਰਾਮ ਕ੍ਰਿਤ ਲਿਖਯਤੇ।
ਸਵੈਯਾ॥ ਸ੍ਰੀ ਗਣ ਨਾਯਕ ਸੁੰਡ ਕੋ ਅਗ੍ਰ...। (ਪੱਤਰਾ 1)
ਅੰਤ: . ਸਮਝਿ ਸਮਝਿ ਸਬ ਰੀਝਿ ਹੈ, ਸੱਜਨ ਕਵਿ ਜੁ ਸਮਾਜ।
ਰਸਿਕਨ ਕੇ ਰਸ ਕੋ ਕਿਯੋ, ਭਯੋ ਗ੍ਰੰਥ ਰਸ ਰਾਜ ॥ 437॥
ਇਤਿ ਸ੍ਰੀ ਚਿੰਤਾਮਣਿ ਚੰਚਰੀਕ ਚਿੱਤ ਸੁਕਵਿ ਰਾਮ ਵਿਰਚਿਤੇ ਰਸ ਰਾਜ
ਸਮਾਪਤੰ । ਸਭ ਸੰਮਤ 1928 ਪੋਖ ਬਦੀ 7 ਸੰਪੂਰਣੇ। (ਪੱਤਰਾ 67)
ਇਸ ਤੋਂ ਅੱਗੇ ਪਤਰਾ 68 ਦੇ ਦੂਜੇ ਪਾਸੇ ਲਿਖਾਰੀ ਵੱਲੋਂ ਇਹ ਦੇ ਦੋਹਰੇ ਹਨ।
"ਜੋ ਦੇਖਾ ਸੋ ਲਿਖ ਦਿਯੋ, ਮਮ ਕੋ ਦੋਸ ਨ ਦੇਹ।
ਲਗ ਕੰਨਾ ਜੋ ਰਹ ਗਯੋ ਸੋਧ ਤੁਰਤ ਹੀ ਲੇਹ ॥
ਇਸ ਗ੍ਰੰਥ ਕੇ ਪੜ੍ਹੇ ਤੇ, ਹੋਵੇ ਚਤੁਰ ਸੁਜਾਨ।
ਗੁਣਵਾਨ ਸਬ ਕਹਤ ਹੈਂ, ਜੇ ਹੈਂ ਰਸਿਕ ਮਹਾਨ॥"